ਬਠਿੰਡਾ ਵਿੱਚ ਡੇਂਗੂ ਨੇ ਦਿੱਤੀ ਦਸਤਕ,32 ਮਰੀਜ਼ਾਂ ਹੋਏ ਡੇਂਗੂ ਦਾ ਸ਼ਿਕਾਰ
ਬਠਿੰਡਾ ਵਿੱਚ ਡੇਂਗੂ ਨੇ ਦਿੱਤੀ ਦਸਤਕ, 32 ਮਰੀਜਾਂ ਵਿੱਚ ਡੇਂਗੂ ਦੇ ਲੱਛਣ ਦਿਖੇ ਨੇ। ਡਾ ਉਮੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸ਼ਹਿਰ ਵਿੱਚ ਡੋਰ ਟੂ ਡੋਰ ਜਾ ਕੇ ਡੇਂਗੂ ਦੇ ਮਰੀਜ਼ਾਂ ਦੀ ਪੁੱਛ ਗਿਛ ਕਰ ਰਹੀ ਹੈ ਜਿਸ ਤੋਂ ਬਾਅਦ ਕਈ ਥਾਵਾਂ ਵਿੱਚ ਡੇਂਗੂ ਦਾ ਲਾਰਵਾ ਵੀ ਟੀਮ ਨੂੰ ਬਰਾਮਦ ਹੋਇਆ ਹੈ ਟੀਮ ਨੇ ਮੌਕੇ ਤੇ ਡੇਂਗੂ ਲਾਰਵਾ ਨੂੰ ਨਸ਼ਟ ਕਰ ਦਿੱਤਾ ਤੇ 125 ਮਰੀਜਾਂ ਵਿਚ ਮਲੇਰਿਆ ਦੀ ਪੁਸ਼ਟੀ ਕੀਤੀ ਗਈ। ਸਿਹਤ ਵਿਭਾਗ ਨੇ ਦਸਿਆ ਸੀ ਕਿ ਡੇਂਗੂ ਮਰੀਜਾਂ ਦਾ ਇਲਾਜ ਮੁਫਤ ਵਿਚ ਕੀਤਾ ਜਾਵੇਗਾ ਤੇ ਪਰ ਈਟੀਵੀ ਭਾਰਤ ਨੇ ਜਦੋ ਬਠਿੰਡਾ ਦੇ ਸਿਵਲ ਹਸਪਤਾਲ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਰੀਜਾਂ ਨੂੰ ਦਵਾਈ ਬਾਹਰੋਂ ਲੈਣੀ ਪੈਂਦੀ ਹੈ।