ਗੁਰਦਾਸਪੁਚ 'ਚ ਡੇਂਗੂ ਨੇ ਮਚਾਈ ਹਾਹਾਕਾਰ - Batala
ਗੁਰਦਾਸਪੁਰ: ਬਟਾਲਾ (Batala) ਚ ਡੇਂਗੂ ਦਾ ਕਹਿਰ ਵਧਦਾ ਜਾ ਰਿਹਾ ਹੈ। ਲਗਾਤਾਰ ਵੱਖ ਵੱਖ ਥਾਵਾਂ ਤੋਂ ਡੇਂਗੂ ਦੇ ਕੇਸ (Dengue cases ) ਸਾਹਮਣੇ ਆ ਰਹੇ ਹਨ ਅਤੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੇ ਚੱਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰਕਤ ਦੇ ਵਿੱਚ ਆਉਂਦੇ ਹੋਏ ਡੀਸੀ ਗੁਰਦਾਸਪੁਰ ਮੁਹੰਮਦ ਇਸਫਾਕ ਦੀ ਅਗਵਾਈ ਵਿੱਚ ਵੱਖ ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 45 ਦੇ ਕਰੀਬ ਵੱਖ ਵੱਖ ਜਗਾਹ ਤੋਂ ਮਰੀਜ਼ ਡੇਂਗੂ ਨਾਲ ਪੀੜਤ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹਨ ਅਤੇ ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਲੋਕਾਂ ਦੇ ਘਰਾਂ 'ਚ ਸਾਫ ਸਫਾਈ ਨਾ ਹੋਣ ਅਤੇ ਖਾਸ ਤੌਰ 'ਤੇ ਖੜ੍ਹੇ ਪਾਣੀ ਨਾਲ ਡੇਂਗੂ ਲਾਰਵਾ ਕਰੀਬ 2600 ਘਰਾਂ ‘ਚ ਪਾਇਆ ਗਿਆ ਹੈ। ਡੀਸੀ ਵੱਲੋਂ ਲੋਕਾਂ ਸਖਤ ਸ਼ਬਦਾਂ ਦੇ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜਿਸ ਘਰ ਵਿੱਚ ਵੀ ਲਾਰਵਾ ਪਾਇਆ ਗਿਆ ਜਾਂ ਖੜ੍ਹਾ ਪਾਣੀ ਪਾਇਆ ਗਿਆ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।