ਸਕੂਲ ਬੱਸਾਂ ਦੇ ਟੈਕਸ ਨੂੰ ਲੈ ਕੇ ਬੱਸ ਮਾਲਕਾਂ ਵੱਲੋਂ ਪ੍ਰਦਰਸ਼ਨ - school malk
ਹੁਸ਼ਿਆਰਪੁਰ: ਗੜ੍ਹਸ਼ੰਕਰ (Garhshankar) ਵਿਖੇ ਹੁਸ਼ਿਆਰਪੁਰ (Hoshiarpur) ਸੜਕ ਉਤੇ ਬੱਸ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਬੱਸ ਮਾਲਕਾਂ ਵੱਲੋਂ ਸੜਕ ਕਿਨਾਰੇ ਅਪਣੀਆ ਬੱਸਾਂ ਖੜੀਆ ਕਰਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ।ਮਨਜੀਤ ਸਿੰਘ ਨੇ ਦੱਸਿਆ ਕਿ ਪ੍ਰਾਈਵੇਟ ਸਕੂਲੀ ਬੱਸਾਂ (School buses) ਨੂੰ ਟੈਕਸ ਮੁਕਤ ਕੀਤਾ ਜਾਣਾ ਚਾਹੀਦਾ ਹੈ ਅਤੇ ਲਾਕਡਾਊਨ ਦੌਰਾਨ ਬੱਸਾਂ ਤੇ ਜੋ ਪੈਲਾਇਟੀ ਲਗਾਈ ਗਈ ਹੈ। ਉਸ ਨੂੰ ਵੀ ਸਰਕਾਰ ਤੁਰੰਤ ਮੁਆਫ ਕਰੇ।ਉਨ੍ਹਾਂ ਕਿਹਾ ਹੈ ਕਿ ਲਾਕਡਾਉਨ ਦੀ ਮਾਰ ਝੱਲ ਰਹੇ ਹਾਂ ਇਸ ਕਰਕੇ ਬੱਸਾਂ ਦਾ ਟੈਕਸ ਮੁਆਫ਼ ਕਰਨਾ ਚਾਹੀਦਾ ਹੈ।