ਫਾਈਨਾਂਸ ਕੰਪਨੀਆਂ ਵੱਲੋਂ ਕਿਸ਼ਤਾਂ ਲਈ ਪ੍ਰੇਸ਼ਾਨ ਕਰਨ ਵਿਰੁੱਧ ਕੀਤਾ ਪ੍ਰਦਰਸ਼ਨ - hoshiarpur news
ਹੁਸ਼ਿਆਰਪੁਰ: ਮਿੰਨੀ ਸਕੱਤਰੇਤ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਲਿਬਰੇਸ਼ਨ ਪੰਜਾਬ ਸੂਬਾ ਕਮੇਟੀ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਦੀਆਂ ਕਿਸ਼ਤਾਂ ਬਿਨਾਂ ਵਿਆਜ ਦੋ ਸਾਲ ਲਈ ਅੱਗੇ ਪਾਉਣ ਦੀ ਮੰਗ ਕਰਦਿਆਂ ਹੋਇਆ ਰੈਲੀ ਕੱਢੀ। ਆਗੂਆਂ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੇ ਲੌਕਡਾਊਨ ਨੇ ਗਰੀਬ ਪਰਿਵਾਰਾਂ ਦੀ ਘਰੇਲੂ ਆਰਥਿਕਤਾ ਦਾ ਲੱਕ ਤੋੜ ਦਿੱਤਾ ਹੈ, ਜਿਸ ਕਾਰਨ ਕਰਜ਼ੇ ਦੀਆਂ ਕਿਸ਼ਤਾਂ ਮੋੜਨਾ ਤਾਂ ਦੂਰ ਰਿਹਾ ਘਰ ਦਾ ਗੁਜਾਰਾ ਵੀ ਮੁਸ਼ਕਿਲ ਹੋਇਆ ਪਿਆ ਹੈ। ਇਸਦੇ ਬਾਵਜੂਦ ਫਾਈਨਾਂਸ ਕੰਪਨੀਆਂ ਗਰੀਬ ਪਰਿਵਾਰਾਂ ਨੂੰ ਕਿਸ਼ਤਾਂ ਲਈ ਤੰਗ ਕਰ ਰਹੀਆਂ ਹਨ ਅਤੇ ਧਮਕਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਗਰੀਬ ਪਰਿਵਾਰਾਂ ਦੀ ਬਾਂਹ ਫੜੇ ਅਤੇ ਤੰਗ ਕਰਨ ਵਾਲਿਆਂ 'ਤੇ ਮਾਮਲੇ ਦਰਜ ਕੀਤੇ ਜਾਣ।