ਮਾਰਕਫੈੱਡ ਵੱਲੋ ਖਾਦ ਦੀ ਸਪਲਾਈ ਨਾ ਦੇਣ 'ਤੇ ਸਹਿਕਾਰੀ ਸਭਾਵਾਂ ਵੱਲੋ ਪ੍ਰਦਰਸ਼ਨ - ਸਹਿਕਾਰੀ ਖੇਤੀਬਾੜੀ ਸਭਾਵਾਂ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਰਾਜ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਮਾਰਕਫੈਡ ਜਿਲ੍ਹਾ ਮੈਨੇਜਰ ਦਫਤਰ ਦੇ ਬਾਹਰ ਧਰਨਾ ਦਿੱਤਾ। ਇਸ ਦੌਰਾਨ ਉਹਨਾਂ ਦੋਸ਼ ਲਾਇਆ ਕਿ ਮਾਰਕਫੈੱਡ ਸਹਿਕਾਰੀ ਸਭਾਵਾਂ ਨੂੰ ਖਾਦ ਨਹੀਂ ਦੇ ਰਿਹਾ ਜਿਸ ਕਾਰਨ ਵੱਡੀ ਸਮੱਸਿਆ ਆ ਰਹੀ ਹੈ।ਮਾਰਕਫੈਡ ਡੀ ਐਮ ਦਫਤਰ ਦੇ ਸਾਹਮਣੇ ਅੱਜ ਪੰਜਾਬ ਰਾਜ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੇ ਜਿਲ੍ਹਾਂ ਪ੍ਰਧਾਨ ਜਗਸੀਰ ਸਿੰਘ ਦੀ ਅਗਵਾਈ ਚ ਧਰਨਾ ਦਿੱਤਾ। ਇਸ ਦੌਰਾਨ ਉਹਨਾਂ ਦੋਸ਼ ਲਾਇਆ ਕਿ ਮਾਰਕਫੈੱਡ ਵੱਲੋ ਸਭਾਵਾਂ ਨੂੰ ਖਾਦ ਨਹੀਂ ਦਿੱਤੀ ਜਾ ਰਹੀ। ਇਸ ਨਾਲ ਕਿਸਾਨਾਂ ਅਤੇ ਸੁਸਾਇਟੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਕਿਸਾਨ ਪ੍ਰਾਈਵੇਟ ਲੋਕਾਂ ਤੋਂ ਕਿਸਾਨ ਮਹਿੰਗੇ ਮੁੱਲ ਤੇ ਖਾਦ ਖਰੀਦਣ ਲਈ ਮਜ਼ਬੂਰ ਹਨ। ਉਧਰ ਇਸ ਮਾਮਲੇ ਚ ਡੀ ਐਮ ਮਨੀਸ਼ ਗਰਗ ਨੇ ਕਿਹਾ ਕਿ ਜਿਸ ਤਰ੍ਹਾ ਖਾਦ ਆਉਂਦੀ ਸੁਸਾਇਟੀਆਂ ਨੂੰ ਸਪਲਾਈ ਦਿਤੀ ਜਾ ਰਹੀ। ਉਹਨਾਂ ਕਿਹਾ ਕਿ ਮਾਰਕਫੈੱਡ ਕਿਸੇ ਪ੍ਰਾਈਵੇਟ ਠੇਕੇਦਾਰ ਨੂੰ ਖਾਦ ਨਹੀਂ ਦੇ ਰਿਹਾ। ਕਰਮਚਾਰੀਆਂ ਨੇ ਇਸ ਸਬੰਧੀ ਜਿਲ੍ਹਾ ਮੈਨੇਜਰ ਮਨੀਸ਼ ਗਰਗ ਨੂੰ ਮੰਗ ਪੱਤਰ ਦੇਣ ਉਪਰੰਤ ਧਰਨਾ ਸਮਾਪਤ ਕੀਤਾ।