ਲੈਬ ਅਟੈਂਡੈਂਟ ਨਾਲ ਕੁੱਟਮਾਰ ਨੂੰ ਲੈਕੇ ਡਾਕਟਰ ਖਿਲਾਫ਼ ਪ੍ਰਦਰਸ਼ਨ
ਮੋਹਾਲੀ: ਮੋਹਾਲੀ ਦੇ ਮਾਓ ਹਸਪਤਾਲ 'ਚ ਨਿਊਰੋ ਸਰਜਨ ਵੱਲੋਂ ਲੈਬ ਅਟੈਂਡੈਂਟ ਨਾਲ ਗਾਲ੍ਹਾਂ ਕੱਢਣ ਅਤੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਲੈਬ ਅਟੈਂਡੈਂਟ ਦੇ ਸਾਥੀਆਂ ਵੱਲੋਂ ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਕਿ ਡਾਕਟਰ ਖਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਨਸਾਫ਼ ਮਿਲਣਾ ਚਾਹੀਦਾ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ।