ਆੜ੍ਹਤੀਆਂ ਵੱਲੋਂ ਕਾਰੋਬਾਰ ਠੱਪ ਕਰਕੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ - ਮੁਕੰਮਲ ਬਾਇਕਾਟ ਕੀਤਾ ਜਾਵੇਗਾ
ਮਾਨਸਾ: ਕਿਸਾਨਾਂ ਨੂੰ ਫ਼ਸਲ ਦੀ ਸਿੱਧੀ ਅਦਾਇਗੀ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਮਾਨਸਾ ਦੇ ਆੜ੍ਹਤੀਆਂ ਨੇ ਆਪਣੇ ਕਾਰੋਬਾਰ ਠੱਪ ਕਰਕੇ ਗਊਸ਼ਾਲਾ ਭਵਨ 'ਚ ਜਨਰਲ ਇਜ਼ਲਾਸ ਬੁਲਾਇਆ ਤੇ ਕੇਂਦਰ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆੜ੍ਹਤੀਆਂ ਦਾ ਕਹਿਣਾ ਕਿ ਕੇਂਦਰ ਸਰਕਾਰ ਵਲੋਂ ਪਹਿਲਾਂ ਕਾਨੂੰਨ ਬਣਾਏ ਗਏ ਤੇ ਹੁਣ ਸਿੱਧੀ ਅਦਾਇਗੀ ਦੀ ਗੱਲ ਕੀਤੀ ਜਾ ਰਹੀ ਹੈ, ਜਿਸ ਨਾਲ ਕੇਂਦਰ ਸਰਕਾਰ ਆੜ੍ਹਤੀ, ਕਿਸਾਨ ਅਤੇ ਮਜ਼ਦੂਰ ਦੇ ਰਿਸ਼ਤੇ ਨੂੰ ਤੋੜਨ ਲਈ ਅਜਿਹੀ ਫੁੱਟ ਪਾਉਣ ਵਾਲੀ ਨੀਤੀ ਲੈ ਕੇ ਆ ਰਹੀ ਹੈ। ਇਸ ਦੇ ਨਾਲ ਹੀ ਆੜ੍ਹਤੀਆਂ ਦਾ ਕਹਿਣਾ ਕਿ ਜੇਕਰ ਐੱਫ.ਸੀ.ਆਈ ਵਲੋਂ ਉਨ੍ਹਾਂ ਦਾ ਬਕਾਇਆ ਨਾ ਜਾਰੀ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਮੁਕੰਮਲ ਬਾਇਕਾਟ ਕੀਤਾ ਜਾਵੇਗਾ। ਇਸ ਦੇ ਨਾਲ ਆੜ੍ਹਤੀਆਂ ਵਲੋਂ ਸੰਘਰਸ਼ ਤੇਜ਼ ਕਰਨ ਦੀ ਗੱਲ ਵੀ ਕੀਤੀ ਗਈ।