ਡੇਮੋਕ੍ਰੇਟਿਕ ਟੀਚਰ ਫਰੰਟ ਨੇ ਜ਼ਿਲ੍ਹਾ ਕਮੇਟੀ ਦੀ ਕੀਤੀ ਚੋਣ ਤੇ ਅਗਲੀ ਲਾਮਬੰਦੀ ਦੀ ਤਿਆਰੀ
ਮਾਨਸਾ: ਡੇਮੋਕ੍ਰੇਟਿਕ ਟੀਚਰ ਫਰੰਟ ਨੇ ਅੱਜ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਹੈ। ਮਾਨਸਾ ਵਿੱਚ ਜ਼ਿਲ੍ਹਾ ਕਮੇਟੀ ਦੀ ਚੋਣ ਕਰਦੇ ਸਮੇਂ ਸੂਬਾ DTF ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਨੇ ਦੱਸਿਆ ਕਿ ਬਹੁਤ ਸਾਰੀਆਂ ਜਥੇਬੰਦਕ ਲੜਾਈਆਂ ਲੜਨੀਆਂ ਪੈਣਗੀਆਂ। ਇੱਕ ਪਾਸੇ ਕੇਂਦਰ ਸਰਕਾਰ ਅਤੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਰਕਾਰ ਦਾ ਜੋ ਕਾਰਪੋਰੇਟ ਵਿਕਾਸ ਪੱਖੀ ਮਾਡਲ ਜਿਹੜਾ ਧੜੱਲੇ ਨਾਲ ਲਾਗੂ ਕਰ ਰਹੀ ਹੈ। ਉਸੇ ਵਿਕਾਸ ਪੱਖੀ ਮਾਡਲ ਦੇ ਵਿਰੋਧ ਵਿੱਚ ਸਾਰਾ ਤਬਕਾ ਸੜਕਾਂ ਉੱਪਰ ਉੱਤਰ ਆਇਆ ਹੈ। ਜਿੱਥੇ ਕਿਸਾਨ, ਮਜ਼ਦੂਰ ਵਰਗ ਦੀ ਲਹਿਰ ਉੱਠੀ ਹੋਈ ਹੈ। ਉਥੇ ਹੀ ਮੁਲਾਜ਼ਮ ਲਹਿਰ ਅਤੇ ਅਧਿਆਪਕ ਲਹਿਰ ਨੂੰ ਵੀ ਲਾਮਬੰਦ ਹੋਣ ਦੀ ਲੋੜ ਹੈ।