ਆਜ਼ਾਦੀ ਘੁਲਾਟੀਆਂ ਨੂੰ ਸਨਮਾਨ ਨਾ ਦੇਣ ਨੂੰ ਲੈ ਕੇ ਡੀ.ਸੀ ਨੂੰ ਮੰਗ ਪੱਤਰ - ਡੀ.ਸੀ ਫਤਿਹਗੜ੍ਹ ਸਾਹਿਬ
ਫਤਹਿਗੜ੍ਹ ਸਾਹਿਬ : ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਆਜ਼ਾਦੀ ਘੁਲਾਟੀਆਂ ਦਾ ਅਹਿਮ ਰੋਲ ਰਿਹਾ ਹੈ। ਦੇਸ਼ ਵਿੱਚ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ 26 ਜਨਵਰੀ ਸੁਤੰਤਰਤਾ ਦਿਵਸ ਵਾਲੇ ਦਿਨ 15 ਅਗਸਤ ਆਜ਼ਾਦੀ ਦਿਵਸ ਵਾਲੇ ਦਿਨ ਸਨਮਾਨ ਕੀਤਾ ਜਾਂਦਾ ਹੈ। ਜਿੱਥੇ ਦੇਸ਼ ਦੇ ਲੋਕਾਂ ਨੂੰ ਆਜ਼ਾਦੀ ਘੁਲਾਟੀਆਂ 'ਤੇ ਮਾਣ ਹੈ ਉੱਥੇ ਹੀ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਅਜ਼ਾਦੀ ਘੁਟਾਲਿਆਂ ਨੂੰ ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਸ਼ਾਸਨ ਨਾਲ ਦੇ ਪ੍ਰਤੀ ਰੋਸ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜਿਲ੍ਹਾ ਫਤਹਿਗੜ੍ਹ ਸਾਹਿਬ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਨਮਾਨ ਨਹੀਂ ਦਿੱਤਾ ਜਾਂਦਾ। ਜਿਸ ਦੇ ਸੰਬੰਧ ਵਿੱਚ ਫਰੀਡਮ ਫਾਈਟਰਜ਼ ਉਤਰਾਅਧਿਕਾਰੀ ਸੰਸਥਾ ਵੱਲੋਂ ਡੀ.ਸੀ ਫਤਿਹਗੜ੍ਹ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ।