ਇਤਿਹਾਸ ਨਾਲ ਛੇੜਛਾੜ ਨੂੰ ਲੈ ਕੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ - ਸ਼ਹੀਦ ਬਾਬਾ ਜੀਵਨ ਸਿੰਘ
ਅੰਮ੍ਰਿਤਸਰ: ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ (Sri Akal Takhat Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੂੰ ਇਕ ਮੰਗ ਪੱਤਰ ਦਿੱਤਾ ਹੈ।ਇਸ ਮੰਗ ਪੱਤਰ ਦੇਣ ਦਾ ਮੁੱਖ ਮਕਸਦ ਚਮਕੌਰ ਸਾਹਿਬ (Chamkaur Sahib) ਵਿੱਚ 40 ਸ਼ਹੀਦ ਸਿੰਘ ਹੋਏ ਸਨ ਜਿਨ੍ਹਾਂ ਵਿੱਚੋਂ ਸ਼ਹੀਦ ਬਾਬਾ ਜੀਵਨ ਸਿੰਘ (Shaheed Baba Jeevan Singh) ਦਾ ਮੁੱਖ ਰੋਲ ਦੱਸਿਆ ਜਾ ਰਿਹਾ ਸੀ ਉੱਥੇ ਹੀ ਉਨ੍ਹਾਂ ਦਾ ਨਾਮ ਉਥੇ ਯਾਦਗਾਰ ਵਿਚੋਂ ਕੱਢੇ ਜਾਣ ਨੂੰ ਲੈ ਕੇ ਨਿਹੰਗ ਸਿੰਘ ਜਥੇਬੰਦੀਆਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ।ਇਸ ਬਾਰੇ ਨਿਹੰਗ ਸਿੰਘਾਂ ਵੱਲੋਂ ਕਿਹਾ ਗਿਆ ਹੈ ਕਿ ਇਤਿਹਾਸ ਨਾਲ ਛੇੜਛਾੜ ਕਰਨ ਵਾਲੇ ਵਿਦਵਾਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।