ਭਗਵਾਨ ਵਾਲਮੀਕਿ ਸ਼ਕਤੀ ਸੈਨਾ ਦਿੱਤਾ ਮੰਗ ਪੱਤਰ - ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ
ਅੰਮ੍ਰਿਤਸਰ ਦਿਹਾਤੀ ਅਧੀਨ ਆਉਦੇ ਬਾਬਾ ਬਕਾਲੇ, ਜਿੱਥੇ ਇੱਕ ਨੌਜਵਾਨ ਅਜ਼ਾਦਵੀਰ ਸਿੰਘ ਵੱਲੋ ਸ਼ੌਸ਼ਲ ਮੀਡੀਆ ਤੇ ਮਾਤਾ ਸੀਤਾ ਪ੍ਰਤੀ ਬੜੀ ਹੀ ਭੱਦੀ ਅਤੇ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ। ਜਿਸ ਨੂੰ ਲੈ ਕੇ ਸਮੂਹ ਵਾਲਮੀਕਿ ਭਾਈਚਾਰੇ ਵਿੱਚ ਰੋਸ਼ ਹੈ। ਵਾਲਮੀਕਿ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਜਿਸ ਸਬੰਧੀ ਭਗਵਾਨ ਵਾਲਮੀਕਿ ਸ਼ਕਤੀ ਸੈਨਾ ਅਤੇ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਦੇ ਸਮੂਹ ਅਹੁਦੇਦਾਰਾ ਵੱਲੋਂ ਐਸ.ਐਸ.ਪੀ ਦਿਹਾਤੀ ਦੇ ਦਫਤਰ ਪਹੁੰਚ ਕੇ ਐਸ.ਪੀ ਮੈਡਮ ਅਮਨਦੀਪ ਕੌਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਜਲਦ ਹੀ ਬਣਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਹੈ।