ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ, ਪੰਜਾਬ ਸਰਕਾਰ ਦਾ ਸਾੜਿਆ ਪੁਤਲਾ - Historic and industrial
ਬਟਾਲਾ: ਪੰਜਾਬ ਸਰਕਾਰ(Government of Punjab) ਵਲੋਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਤੋਂ ਬਾਅਦ ਹੁਣ ਬਟਾਲਾ ਸ਼ਹਿਰ ਵਾਸੀਆਂ ਵਲੋਂ ਵੀ ਬਟਾਲੇ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੂੰ ਨੌਜਵਾਨਾਂ ਵਲੋਂ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪੁਤਲਾ ਵੀ ਸਾੜਿਆ ਗਿਆ। ਨੌਜਵਾਨਾਂ ਦਾ ਕਹਿਣਾ ਕਿ ਬਟਾਲਾ ਇਤਿਹਾਸਕ ਅਤੇ ਉਦਯੋਗਿਕ(Historic and industrial) ਸ਼ਹਿਰ ਹੈ, ਪਰ ਸਰਕਾਰ ਵਲੋਂ ਇਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਜਲਦ ਬਟਾਲਾ ਜ਼ਿਲ੍ਹਾ ਨਹੀਂ ਬਣਦਾ ਤਾਂ ਅਗਾਮੀ ਚੋਣਾਂ 'ਚ ਉਨ੍ਹਾਂ ਵਲੋਂ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ।