ਕੋਰੋਨਾ ਵਾਇਰਸ ਦੇ ਨਾਂਅ 'ਤੇ ਠੱਗਣ ਵਾਲੀਆਂ ਵੈੱਬਸਾਇਟਾਂ ਨੂੰ ਬੰਦ ਕਰਨ ਦੀ ਮੰਗ - ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਜਿੱਥੇ ਸਿਹਤ ਲਈ ਖ਼ਤਰਾ ਬਣਿਆ ਹੋਇਆ ਹੈ। ਉੱਥੇ ਹੀ ਇਸ ਦੇ ਨਾਂਅ 'ਤੇ ਸਾਇਬਰ ਅਪਰਾਧ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਸਮਾਜ ਵਿੱਚ ਕਈ ਤਰ੍ਹਾਂ ਦੀ ਵੈੱਬਸਾਇਟਾਂ ਕੋਰੋਨਾ ਵਾਇਰਸ ਦੇ ਨਾਂਅ 'ਤੇ ਲੋਕਾਂ ਨਾਲ ਠੱਗੀ ਮਾਰ ਰਹੀਆਂ ਹਨ। ਇਨ੍ਹਾਂ ਵੈਬਸਾਇਟਾਂ ਨੂੰ ਬੰਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਜੇ ਜੱਗਾ ਨੇ ਚੰਡੀਗੜ੍ਹ ਪੁਲਿਸ ਤੋਂ ਇਨ੍ਹਾਂ ਵੈੱਬਸਾਇਟਾਂ ਨੂੰ ਬੰਦ ਕਰਵਾਉਣ ਦੀ ਅਪੀਲ ਕੀਤੀ ਹੈ।