ਜਲੰਧਰ 'ਚ ਕੋਰੋਨਾ ਵੈਕਸੀਨੇਸ਼ਨ ਦਾ ਜਾਇਜ਼ਾ ਲੈਣ ਪਹੁੰਚੀ ਦਿੱਲੀ ਦੀ ਟੀਮ - ਸੈਨਟਰੀ ਮਲਟੀ ਡਿਸਪੈਂਸਰੀ ਟੀਮ
ਜਲੰਧਰ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਲੈਕੇ ਸਰਕਾਰਾਂ ਹਰਕਤ 'ਚ ਹਨ। ਪੰਜਾਬ 'ਚ ਕੋਰੋਨਾ ਕੇਸਾਂ ਨੂੰ ਲੈਕੇ ਜਾਇਜ਼ਾ ਲੈਣ ਕੇਂਦਰ ਸਰਕਾਰ ਦੀ ਸੈਨਟਰੀ ਮਲਟੀ ਡਿਸਪੈਂਸਰੀ ਟੀਮ ਜਲੰਧਰ ਵਿਖੇ ਪਹੁੰਚੀ। ਜਿਥੇ ਉਨ੍ਹਾਂ ਹਸਪਤਾਲ ਦਾ ਦੌਰਾ ਕਰਕੇ ਕੋਰੋਨਾ ਦੇ ਮਾਮਲਿਆਂ ਅਤੇ ਵੈਕਸੀਨੇਸ਼ਨ ਸਬੰਧੀ ਜਾਂਚ ਕੀਤੀ। ਇਸ ਮੌਕੇ ਟੀਮ ਦੇ ਡਾ ਮੁਨੀਸ਼ ਕੁਮਾਰ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਵੱਧ ਤੋਂ ਵੱਧ ਲੋਕ ਅੱਗੇ ਆ ਕੇ ਕੋਰੋਨਾ ਵੈਕਸੀਨ ਲਗਵਾਉਣ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੇ ਮਨ 'ਚ ਕੋਈ ਭੁਲੇਖਾ ਜਾਂ ਵਹਿਮ ਹੈ ਤਾਂ ਸ਼ਹਿਰ ਦੇ ਨਾਮੀ ਲੋਕ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ।