ਫ਼ਤਿਹਗੜ੍ਹ: ਦਿੱਲੀ ਵਾਸੀ ਰਿਤਿਕਾ ਨੇ ਵਾਪਿਸ ਦਿੱਲੀ ਜਾਣ ਦੀ ਕੀਤੀ ਅਪੀਲ - ਕੋਰੋਨਾ ਵਾਇਰਸ
ਪ੍ਰਧਾਨ ਮੰਤਰੀ ਨੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਮੁੱਚੇ ਦੇਸ਼ ਨੂੰ 21 ਦਿਨਾਂ ਲਈ ਲੌਕਡਾਉਨ ਕਰ ਦਿੱਤਾ ਹੈ। ਲੌਕਡਾਉਨ 'ਚ ਕੁਝ ਪਰਵਾਸੀ ਦੂਜੇ ਸੂਬੇ ਵਿੱਚ ਫਸੇ ਹੋਏ ਹਨ। ਅਜਿਹੇ ਹੀ ਇੱਕ ਖ਼ਬਰ ਫ਼ਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਈ ਹੈ ਜਿੱਥੇ ਦਿੱਲੀ ਦੀ ਨਿਵਾਸੀ ਰਿਤਿਕਾ ਫ਼ਸੀ ਹੋਈ ਹੈ। ਰਿਤਿਕਾ ਨੇ ਦੱਸਿਆ ਕਿ ਉਹ ਫ਼ਤਿਹਗੜ੍ਹ ਸਾਹਿਬ ਆਪਣੀ ਭੈਣ ਦੇ ਘਰ ਆਈ ਸੀ ਤੇ ਹੁਣ ਉਸ ਨੇ ਵਾਪਿਸ ਆਪਣੀ ਆਰ.ਪੀ.ਐਫ ਦੀ ਟ੍ਰੇਨਿੰਗ ਲਈ ਤਮਿਲਨਾਡੂ ਜਾਣਾ ਹੈ ਜਿਸ ਲਈ ਰਿਤਿਕਾ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਉਹ ਉਸ ਨੂੰ ਵਾਪਿਸ ਦਿੱਲੀ ਜਾਣ ਦੀ ਆਗਿਆ ਦੇ ਦੇਣ।