ਨੀਲੇ ਕਾਰਡਾਂ ਦੀ ਬਹਾਲੀ ਲਈ ਧਰਨਾ ਚੌਥੇ ਦਿਨ 'ਚ ਸ਼ਾਮਿਲ - ਫੂਡ ਸਪਲਾਈ ਦਫ਼ਤਰ
ਗਰੀਬ ਪਰਿਵਾਰਾਂ ਦੇ ਆਟਾ-ਦਾਲ ਸਕੀਮ ਵਾਲੇ ਕੱਟੇ ਨੀਲੇ ਕਾਰਡਾਂ ਦੀ ਬਹਾਲੀ ਲਈ ਸ੍ਰੀ ਮੁਕਤਸਰ ਸਾਹਿਬ ਵਿੱਚ ਮਜ਼ਦੂਰਾਂ ਵੱਲੋਂ ਫੂਡ ਸਪਲਾਈ ਦਫ਼ਤਰ ਵਿਖੇ ਲਗਾਇਆ ਗਿਆ ਧਰਨਾ ਚੌਥੇ ਦਿਨ 'ਚ ਸ਼ਾਮਿਲ ਹੋ ਗਿਆ। ਕਾਰਡਾਂ ਦੀ ਬਹਾਲੀ ਲਈ ਮਜ਼ਦੂਰ ਲਗਾਤਾਰ ਧਰਨੇ 'ਤੇ ਜੁਟੇ ਹੋਏ ਹਨ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੰਗੀਰ ਸਿੰਘ ਰੁਪਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਕੀਤੇ ਗਏ ਵਾਅਦਿਆਂ ਤੋਂ ਮੁਕਰ ਰਹੀ ਹੈ, ਸੱਤਾ 'ਚ ਆਉਣ ਤੋਂ ਪਹਿਲਾ ਕਿਹਾ ਗਿਆ ਸੀ ਕਿ ਕਣਕ ਦੇ ਨਾਲ ਖੰਡ, ਚਾਹ ਪੱਤੀ, ਚਾਵਲ ਦਿੱਤੇ ਜਾਣਗੇ ਪਰ ਮਜ਼ਦੂਰਾਂ ਨੂੰ ਪਹਿਲਾ ਤੋਂ ਮਿਲ ਰਹੀ ਸਹੂਲਤ ਨੂੰ ਵੀ ਖੋਇਆ ਜਾ ਰਿਹਾ ਹੈ, ਜਿਸ ਕਾਰਨ ਸਮੂਹ ਮਜ਼ਦੂਰ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ।