ਪੰਜਾਬ

punjab

ETV Bharat / videos

ਅਕਾਲੀ-ਬੀਐਸਪੀ ਰੈਲੀ ਦੇ ਬਾਹਰ ਬਾਗੀ ਬਸਪਾ ਵਰਕਰਾਂ ਸਾੜਿਆ ਗੜ੍ਹੀ ਦਾ ਪੁਤਲਾ - ਕਾਂਗਰਸ

By

Published : Oct 23, 2021, 11:04 PM IST

ਮਾਹਿਲਪੁਰ: ਇਥੋਂ ਦੇ ਕਰਮ ਪੈਲੇਸ ਵਿੱਚ ਹੋਈ ਅਕਾਲੀ-ਬੀਐਸਪੀ (Akali-BSP) ਦੀ ਸਾਂਝੀ ਰੈਲੀ ਦੇ ਬਾਹਰ ਬਾਗੀ ਬਸਪਾ ਵਰਕਰਾਂ ਸਾੜਿਆ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜ੍ਹੀ (Party President Jasbir Singh Garhi) ਦਾ ਪੁਤਲਾ ਫੂਕ (Burnt Effigy) ਕੇ ਰੋਸ ਮੁਜਾਹਰਾ (Protest Held) ਕੀਤਾ। ਬਾਗੀ ਵਰਕਰਾਂ ਨੇ ਗੜ੍ਹੀ ‘ਤੇ ਦੁਆਬੇ 'ਚ ਪਾਰਟੀ ਨੂੰ ਵੇਚਣ ਦਾ ਦੋਸ਼ ਲਗਾਇਆ ਹੈ। ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਗੜ੍ਹਸ਼ੰਕਰ ਹਲਕੇ ਦੇ ਬਾਗੀ ਬਸਪਾ ਵਰਕਰਾਂ ਨੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਜੰਮ ਕੇ ਵਿਰੋਧ ਕੀਤਾ ਅਤੇ ਸ਼ਹਿਰ ਵਿਚ ਰੋਸ ਮਾਰਚ ਕਰਕੇ ਨਾਹਰੇਬਾਜੀ ਕੀਤੀ | ਰੋਸ ਪ੍ਰਗਟ ਕਰ ਰਹੇ ਬਸਪਾ ਵਰਕਰਾਂ ਨੇ ਪ੍ਰਧਾਨ ਗੜ੍ਹੀ 'ਤੇ ਸੂਬੇ ਵਿਚ ਬਸਪਾ ਨੂੰ ਵੇਚਣ ਦੇ ਦੋਸ਼ ਲਗਾਏ | ਸਾਬਕਾ ਸੰਮਤੀ ਮੈਂਬਰ ਰਛਪਾਲ ਸਿੰਘ ਲਾਲੀ ਭਾਰਟਾ, ਅਸ਼ੋਕ ਕੁਮਾਰ ਬਡੇਸਰੋਂ, ਗੁਲਮਰਗ ਸਿੰਘ ਸਾਬਕਾ ਜਿਲ੍ਹਾ ਪਰਿਸ਼ਦ ਮੈਂਬਰ ਅਤੇ ਮਲਕੀਤ ਸਿੰਘ ਸੂਣਾ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਨਾਲ ਬਸਪਾ ਦਾ ਸਮਝੌਤਾ ਕਰਕੇ ਬਸਪਾ ਬਹੁ ਗਿਣਤੀ ਵੋਟਾਂ ਵਾਲੀਆਂ ਸੀਟਾਂ ਅਕਾਲੀ ਦਲ ਨੂੰ ਦੇ ਕੇ ਸਾਹਿਬ ਕਾਂਸ਼ੀ ਰਾਮ (Kansi Ram) ਜੀ ਦੇ ਸੁਪਨਿਆਂ ਨੂੰ ਸੱਟ (Dreams Demolished) ਮਾਰੀ ਹੈ | ਉਨ੍ਹਾਂ ਕਿਹਾ ਕਿ ਗੜ੍ਹਸ਼ੰਕਰ ਹਲਕੇ ਦਾ ਇੱਕ ਦਲਾਲ ਆਗੂ ਜੋ ਪਹਿਲਾਂ ਬਸਪਾ ਛੱਡ ਕੇ ਕਾਂਗਰਸ (Congress) ਵਿਚ ਚਲਾ ਗਿਆ ਸੀ ਅਤੇ ਹੁਣ ਹਵਾ ਬਦਲਦੀ ਦੇਖ਼ ਮੁੜ ਬਸਪਾ ਵਿਚ ਸ਼ਾਮਿਲ ਹੋ ਗਿਆ ਹੈ ਨੇ ਆਪਣੀਆਂ ਲਾਲਚੀ ਸੋਚਾਂ ਨਾਲ ਪਾਰਟੀ ਨੂੰ ਅਕਾਲੀ ਦਲ ਕੋਲ ਗਿਰਵੀ ਰੱਖ਼ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਮਿਸ਼ਨਰੀ ਨਹੀਂ ਕਮਿਸ਼ਨਰੀ ਬਣ ਗਿਆ ਹੈ|

ABOUT THE AUTHOR

...view details