ਦੀਪਾ ਦੂਬੇ ਨੇ ਚੰਡੀਗੜ੍ਹ 'ਚ ਕੀਤਾ ਸਫ਼ਾਈ ਕਰਮਚਾਰੀਆਂ ਦਾ ਸਨਮਾਨ - ਸਫ਼ਾਈ ਕਰਮਚਾਰੀਆਂ ਦਾ ਸਨਮਾਨ
ਚੰਡੀਗੜ੍ਹ: ਇੰਟਰਸਿਟੀ 'ਚ ਕਾਂਗਰਸ ਮਹਿਲਾ ਪ੍ਰਧਾਨ ਦੀਪਾ ਦੂਬੇ ਨੇ ਚੰਡੀਗੜ੍ਹ ਦੇ ਸਫ਼ਾਈ ਕਰਮਚਾਰੀਆਂ ਨੂੰ ਫੁੱਲਾਂ ਦਾ ਹਾਰ ਪਾ ਕੇ ਉਨ੍ਹਾਂ ਦੀ ਸ਼ਲਾਘਾ ਕੀਤੀ। ਕਾਂਗਰਸ ਮਹਿਲਾ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਵਿੱਚ ਸਫ਼ਾਈ ਕਰਮਚਾਰੀ ਸਾਡੇ ਲਈ ਭਗਵਾਨ ਹਨ ਜੋ ਪੂਰੇ ਸ਼ਹਿਰ ਦੀ ਸਫ਼ਾਈ ਕਰਦੇ ਹਨ ਤੇ ਆਪ ਗੰਦਗੀ 'ਚ ਰਹਿ ਕੇ ਸਾਨੂੰ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਕਰਕੇ ਉਨ੍ਹਾਂ ਦੀ ਹੌਸਲਾ ਵਜਾਈ ਤੇ ਸਨਮਾਨ ਕੀਤਾ ਗਿਆ ਹੈ।