ਹਾਥਰਸ ਜਬਰ ਜਨਾਹ ਦੀ ਪੀੜਤਾ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਦੀਪ ਸਿੱਧੂ, ਬੁੱਧੀਜੀਵੀਆਂ ਨੇ ਕੱਢਿਆ ਕੈਂਡਲ ਮਾਰਚ - ਵੱਖ-ਵੱਖ ਜਥੇਬੰਦੀਆਂ ਨੇ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਕੈਂਡਲ ਮਾਰਚ
ਚੰਡੀਗੜ੍ਹ: ਯੂਪੀ ਦੇ ਹਾਥਰਸ ਦੀ 19 ਸਾਲਾ ਕੁੜੀ ਨਾਲ ਜਬਰ ਜਨਾਹ ਤੇ ਉਸ ਦੀ ਮੌਤ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਦੇਸ਼ ਵਾਸੀਆਂ ਵਿੱਚ ਆਕ੍ਰੋਸ਼ ਦੀ ਲਹਿਰ ਦੇਖਣ ਮਿਲ ਰਹੀ ਹੈ। ਚੰਡੀਗੜ੍ਹ ਸੈਕਟਰ 17 ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਮਿਲ ਕੇ ਹਾਥਰਸ ਦੀ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਕੈਂਡਲ ਮਾਰਚ ਕੱਢਿਆ। ਇਸ ਵਿੱਚ ਸ਼ਹਿਰ ਦੇ ਬੁਧੀਜੀਵੀਆਂ ਸਣੇ ਅਦਾਕਾਰ ਦੀਪ ਸਿੱਧੂ ਨੇ ਹਿੱਸਾ ਲਿਆ। ਅਦਾਕਾਰ ਦੀਪ ਸਿੱਧੂ ਨੇ ਕਿਹਾ ਕਿ ਦੇਸ਼ ਦੇ ਜਿਹੜੇ ਲੀਡਰ ਹਨ ਉਹ ਆਪਣਾ ਰੋਲ ਨਿਭਾਉਣ ਵਿੱਚ ਅਸਫ਼ਲ ਸਾਬਤ ਹੋਏ ਹਨ। ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਹਰ ਵਾਰ ਜਬਰ ਜਨਾਹ ਦੀਆਂ ਘਟਨਾਵਾਂ ਹੁੰਦੀਆਂ ਹਨ ਜਿਸ ਦੇ ਨਾਲ ਦੇਸ਼ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਤੇ ਉਹ ਮੋਮਬੱਤੀਆਂ ਜਗਾ ਕੇ ਪ੍ਰਦਰਸ਼ਨ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਮੋਮਬੱਤੀਆਂ ਸਰਕਾਰ ਦੇ ਲਈ ਇੱਕ ਵਾਰਨਿੰਗ ਹੈ ਕਿ ਸਰਕਾਰ ਜਾਗੇ ਨਹੀਂ ਤਾਂ ਅਸੀਂ ਉਨ੍ਹਾਂ ਨੂੰ ਮੋਮਬੱਤੀਆਂ ਵਿਖਾ ਕੇ ਜਗਾਵਾਂਗੇ।