ਦੀਪ ਸਿੱਧੂ ਬੀਜੇਪੀ ਦਾ ਹੀ ਪ੍ਰਚਾਰਕ: ਵੇਰਕਾ - ਦਿੱਲੀ ਹਿੰਸਾ
ਚੰਡੀਗੜ੍ਹ: ਦੀਪ ਸਿੱਧੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਬੀਜੇਪੀ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ ਹਿੰਸਾ ਦੀ ਘਟਨਾ ਲਈ ਖੁਦ ਕੇਂਦਰ ਸਰਕਾਰ ਜਿੰਮ੍ਹੇਵਾਰ ਹੈ ਕਿਉਂਕਿ ਦੀਪ ਸਿੱਧੂ ਦੀਆਂ ਫੋਟੋਆਂ ਅੰਮਿਤ ਸ਼ਾਹ ਸਣੇ ਪ੍ਰਧਾਨ ਮੰਤਰੀ ਨਾਲ ਜਨਤਕ ਹੋ ਚੁੱਕਿਆ ਹਨ। ਗੁਰਦਾਸਪੁਰ ਤੋਂ ਸੰਸਦ ਸੰਨੀ ਦਿਓਲ ਦਾ ਚੋਣ ਪ੍ਰਚਾਰ ਦੀਪ ਸਿੱਧੂ ਸੀ। ਉਨ੍ਹਾਂ ਕਿਹਾ ਕਿ 26 ਜਨਵਰੀ ਵਾਲੇ ਦਿਨ ਕਿਸ ਨੇ ਬੈਰੀਕੇਡਿੰਗ ਹਟਾਈ ਕਿਸ ਨੇ ਲਾਲ ਕਿਲ੍ਹੇ ਵਿੱਚ ਜਾਣ ਦੀ ਆਗਿਆ ਦਿੱਤੀ, ਊਸ ਸਮੇਂ ਏਜੇਂਸੀ ਕੀ ਕਰ ਰਹੀ ਸੀ। ਦੀਪ ਸਿੱਧੂ ਲਾਲ ਕਿਲ੍ਹੇ 'ਤੇ ਕਿਵੇਂ ਪਹੁੰਚ ਗਿਆ। ਇਸ ਕਹਾਣੀ ਪਿੱਛੇ ਬੀਜੇਪੀ ਦਾ ਹੱਥ ਹੈ।