ਚੰਡੀਗੜ੍ਹ 'ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਦਾ ਫੂਕਿਆ ਪੁਤਲਾ - ਦੀਪ ਸਿੱਧੂ ਅਤੇ ਲੱਖਾ ਸਿਧਾਣਾ
ਚੰਡੀਗੜ੍ਹ: ਦਿੱਲੀ ਲਾਲ ਕਿਲ੍ਹੇ 'ਤੇ ਹੋਈ ਹਿੰਸਕ ਝੜਪ ਨੂੰ ਲੈ ਕੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ 'ਤੇ ਲੱਗ ਰਹੇ ਦੋਸ਼ਾਂ ਨੂੰ ਦੇਖਦਿਆਂ ਚੰਡੀਗੜ੍ਹ ਸੈਕਟਰ 42 ਸਥਿਤ ਪੰਜਾਬ ਡੈਮੋਕ੍ਰੇਟਿਕ ਪਾਰਟੀ ਨੇ ਪੁਤਲਾ ਫੂਕਿਆ। ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਦੇ ਦੋਸ਼ ਲਗਾਏ ਅਤੇ ਅਸਾਮਾਜਿਕ ਤੱਤਾਂ ਦਾ ਬਾਈਕਾਟ ਕਰਨ ਦੀ ਗੱਲ ਕਹੀ ਗਈ। ਜਾਣਕਾਰੀ ਦਿੰਦਿਆਂ ਪਾਰਟੀ ਦੇ ਮੋਹਾਲੀ ਦੇ ਪ੍ਰਧਾਨ ਅਮਰਜੀਤ ਸਿੰਘ ਵਾਲੀਆ ਨੇ ਦੱਸਿਆ ਕੀ ਕੇਂਦਰ ਸਰਕਾਰ ਅਤੇ ਸ਼ਰਾਰਤੀ ਤੱਤਾਂ ਨੇ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਇੰਜ ਸਾਜ਼ਿਸ਼ ਰਚੀ ਹੈ। ਪੁਲਿਸ ਸਣੇ ਸਰਕਾਰ ਵੱਲੋਂ 26 ਜਨਵਰੀ ਵਾਲੇ ਦਿਨ ਲਾਲ ਕਿਲੇ 'ਤੇ ਪੁਖਤਾ ਇੰਤਜ਼ਾਮ ਨਾ ਕਰਕੇ ਸ਼ਰਾਰਤੀ ਤੱਤਾਂ ਨੂੰ ਅੰਦਰ ਵੜਨ ਦਿੱਤਾ ਜਾਂਦਾ ਹੈ। ਉਹ ਹਿੰਸਾ ਕਰਦੇ ਨੇ ਇਹ ਸੋਚੀ ਸਮਝੀ ਸਾਜ਼ਿਸ਼ ਸਰਕਾਰ ਨਾਲ ਮਿਲੇ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਕਾਰਨ ਹੋਇਆ।