ਹਜ਼ੂਰ ਸਾਹਿਬ ਪ੍ਰਬੰਧਕਾਂ ਵੱਲੋਂ ਲਿਆ ਫੈਸਲਾ ਸ਼ਲਾਘਾਯੋਗ-ਗਿਆਨੀ ਹਰਪ੍ਰੀਤ ਸਿੰਘ - ਭੇਟ ਕੀਤੇ ਸੋਨੇ ਦੀ ਵਰਤੋਂ ਕਰਨ ਦਾ ਫੈਂਸਲਾ
ਤਲਵੰਡੀ ਸਾਬੋ: ਕੋਰੋਨਾ ਮਹਾਂਮਾਰੀ 'ਚ ਜਿਥੇ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਹਨ, ਉਥੇ ਹੀ ਸਮਾਜਿਕ ਸੰਸਥਾਵਾਂ ਵੀ ਮਦਦ ਲਈ ਅੱਗੇ ਆ ਰਹੀਆਂ ਹਨ। ਇਸ ਦੇ ਚੱਲਦਿਆਂ ਤਖ਼ਤ ਸੀ ਅਬਚਿਲਨਗਰ ਨੰਦੇੜ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਕੋਰੋਨਾ ਮਹਾਂਮਰੀ ਦੇ ਚੱਲਦਿਆਂ ਹਸਪਤਾਲ ਦੇ ਨਿਰਮਾਣ ਲਈ ਯੋਗਦਾਨ ਪਾਉਂਦਿਆਂ ਸੰਗਤਾਂ ਵਲੋਂ ਦਾਨ ਵਜੋਂ ਭੇਟ ਕੀਤੇ ਸੋਨੇ ਦੀ ਵਰਤੋਂ ਕਰਨ ਦਾ ਫੈਂਸਲਾ ਲਿਆ ਗਿਆ ਹੈ। ਜਿਸ ਨੂੰ ਲੈਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਕਿ ਗੁਰਦੁਆਰਾ ਪ੍ਰਬੰਧਕਾਂ ਵਲੋਂ ਲਿਆ ਗਿਆ ਫੈਂਸਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੂੰ ਦੇਖਦਿਆਂ ਲਿਆ ਗਿਆ ਫੈਂਸਲਾ ਲੋਕਾਂ ਦੀ ਮਦਦ ਕਰੇਗਾ।