ਵੋਟਾਂ ਦੇ ਤਿੰਨਾਂ ਸਾਲਾਂ ਬਾਅਦ ਕਿਵੇਂ ਬਣੀ ਸਰਪੰਚ... - Panchayat elections in Punjab
ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਬੀੜ ਭੋਲੂਵਾਲਾ (Village Bir Bholuwala) ਦੀ ਪੰਚਾਇਤ ਆਖਰ ਲੰਬੇ ਅਦਾਲਤੀ ਚੱਕਰ ਤੋਂ ਬਾਅਦ ਹੋਂਦ ਵਿੱਚ ਆ ਹੀ ਗਈ ਹੈ। 30 ਦਸੰਬਰ 2018 ਨੂੰ ਪੰਜਾਬ ‘ਚ ਪੰਚਾਇਤੀ ਚੋਣਾ (Panchayat elections in Punjab) ਹੋਈਆਂ ਸਨ। ਜਿੰਨ੍ਹਾਂ ਵਿੱਚ ਸੁਖਪ੍ਰੀਤ ਕੌਰ ਅਤੇ ਗੁਰਜੀਤ ਕੌਰ ਸਰਪੰਚੀ ਲਈ ਉਮੀਦਵਾਰ ਸਨ। ਉਸ ਸਮੇਂ ਗੁਰਜੀਤ ਕੌਰ ਨੂੰ 3 ਵੋਟਾਂ ਦੇ ਪਰਕ ਨਾਲ ਜੇਤੂ ਕਰਾਰ ਦਿੱਤਾ ਗਿਆ ਸੀ, ਪਰ ਦੂਸਰੀ ਉਮੀਦਵਾਰ ਸੁਖਪ੍ਰੀਤ ਕੌਰ ਨੇ ਇਸ ਨਤੀਜੇ ਖ਼ਿਲਾਫ਼ ਚੋਣ ਟ੍ਰਿਬਿਉਨਲ (Tribunal) ‘ਚ ਅਪੀਲ ਦਾਇਰ ਕੀਤੀ ਸੀ ਜਿਸ ਦਾ ਬੀਤੇ ਦਿਨੀ ਫੈਸਲਾ ਸੁਖਪ੍ਰੀਤ ਕੌਰ ਦੇ ਹੱਕ ਵਿੱਚ ਆਇਆ ਸੀ, ਜਿਸ ਦੇ ਚਲਦੇ ਉਨ੍ਹਾਂ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ।