ਨਿਮਿਸ਼ਾ ਮਹਿਤਾ ਨੇ ਕਰਜਾ ਮੁਆਫ਼ੀ ਦੇ ਵੰਡੇ ਸਰਟੀਫਿਕੇਟ - ਕਰਜਾ ਮੁਆਫ਼ੀ ਦੇ ਸਰਟੀਫਿਕੇਟ ਵੰਡਣ
ਹੁਸ਼ਿਆਰਪੁਰ:ਪੰਜਾਬ ਕਾਂਗਰਸ ਪਾਰਟੀ(Punjab Congress Party) ਦੇ ਸਪੋਕਸਪਰਸਨ ਨਿਮਿਸ਼ਾ ਮਹਿਤਾ (Spokesperson Nimisha Mehta) ਵੱਲੋਂ ਹਲਕਾ ਗੜ੍ਹਸ਼ੰਕਰ ਦੇ ਐਸ ਸੀ ਕਾਰਪੋਰੇਸ਼ਨ ਕਰਜਾ ਮੁਆਫ਼ੀ ਦੇ ਸਰਟੀਫਿਕੇਟ ਵੰਡਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 50 ਹਜਾਰ ਕਰਜ਼ਾ ਮੁਆਫੀ ਦੇ 55 ਪਰਿਵਾਰਾਂ ਨੂੰ 27.50 ਲੱਖ ਰੁਪਏ ਦੇ ਸਰਟੀਫਿਕੇਟ ਵੰਡੇ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਐਸੀ ਕਾਰਪੋਰੇਸ਼ਨ ਦਾ 1 ਕਰੋੜ 48 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰ ਚੁੱਕੀ ਹੈ ਅਤੇ 6100 ਐਸ ਸੀ ਮਜ਼ਦੂਰ ਬੇਜ਼ਮੀਨੇ ਗਰੀਬ ਵਰਗ ਦੇ 13 ਕਰੋੜ 52 ਲੱਖ ਰੁਪਏ ਦਾ ਕਰਜ਼ਾ ਮੁੁਆਫ਼ ਕੀਤਾ ਜਾ ਚੁੱਕਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ 2022 ਵਿਚ ਸਰਕਾਰ ਬਣਾਏਗੀ।