ਕਰਜ਼ਾਈ ਕਿਸਾਨ ਨੇ ਖੇਤਾਂ 'ਚ ਜਾ ਕੇ ਲਿਆ ਫਾਹਾ ਮੌਤ - ਟਰਾਂਸਫਾਰਮ ਨਾਲ ਫਾਹਾ
ਹੁਸ਼ਿਆਰਪੁਰ: ਇੱਥੋਂ ਦੇ ਪਿੰਡ ਲਲਵਾਨ ਵਿਖੇ ਬੀਤੀ ਸ਼ਾਮ ਨੂੰ ਕਰਜ਼ੇ ਤੋਂ ਦੁਖੀ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਨੇ ਬੈਂਕ ਤੋਂ ਲਏ ਕਰਜ਼ੇ ਤੋਂ ਦੁਖੀ ਹੋ ਕੇ ਆਪਣੇ ਖੇਤ 'ਚ ਟਿਊਬਵੈੱਲ ਨਾਲ ਲੱਗਦੇ ਬਿਜਲੀ ਦੇ ਖੰਬੇ ਅਤੇ ਟਰਾਂਸਫਾਰਮ ਨਾਲ ਫਾਹਾ ਲੈ ਕੇ ਆਪਣੀ ਜਾਨ ਲੈ ਲਈ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਮ੍ਰਿਤਕ ਦੇ ਉੱਤੇ 4 ਲੱਖ ਦਾ ਕਰਜਾ ਸੀ ਤੇ ਬੈਂਕ ਵਾਲੇ ਉਸ ਨੂੰ ਲਗਾਤਾਰ ਪਰੇਸ਼ਾਨ ਕਰ ਰਹੇ ਸੀ ਜਿਸ ਤੋਂ ਦੁਖੀ ਹੋ ਕੇ ਉਸ ਨੇ ਖੁਦਕੁਸ਼ੀ ਕਰ ਲਈ।