ਮਾਛੀਵਾੜਾ ਥਾਣੇ 'ਚ ਹਵਾਲਾਤੀ ਦੀ ਮੌਤ, ਜਾਂਚ ਜਾਰੀ - ਮਾਛੀਵਾੜਾ ਸਾਹਿਬ ਥਾਣਾ ਦੀ ਹਵਾਲਾਤ 'ਚ ਇੱਕ ਹਵਾਲਾਤੀ ਦੀ ਮੌਤ
ਲੁਧਿਆਣਾ: ਪੁਲਿਸ ਜਿਲ੍ਹਾ ਖੰਨਾ ਅਧੀਨ ਆਉਂਦੇ ਮਾਛੀਵਾੜਾ ਸਾਹਿਬ ਥਾਣਾ ਦੀ ਹਵਾਲਾਤ 'ਚ ਇੱਕ ਹਵਾਲਾਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਪਿੰਡ ਭਮਾ ਕਲਾਂ ਦੇ ਰਹਿਣ ਵਾਲੇ ਕਿਰਪਾਲ ਸਿੰਘ ਉਰਫ ਕਰਨ ਵਜੋਂ ਹੋਈ ਹੈ। ਕਿਰਪਾਲ ਸਿੰਘ ਖਿਲਾਫ ਨਸ਼ਾ ਤਸਕਰੀ ਦਾ ਕੇਸ ਦਰਜ ਕਰਕੇ ਉਸਨੂੰ ਹਵਾਲਾਤ ਬੰਦ ਕੀਤਾ ਗਿਆ ਸੀ ਅਤੇ ਪੁਲਿਸ ਵੱਲੋਂ ਕਿਰਪਾਲ ਕੋਲੋਂ 15 ਗ੍ਰਾਮ ਸਮੈਕ ਬਰਾਮਦ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਕੇਸ 'ਚ ਹਵਾਲਾਤ 'ਚ ਬੰਦ ਕਿਰਪਾਲ ਸਿੰਘ ਦੀ ਮੌਤ ਹੋਈ। ਪਰਿਵਾਰ ਵਾਲਿਆਂ ਨੇ ਇਨਸਾਫ ਦੀ ਮੰਗ ਕੀਤੀ ਹੈ।