4 ਦਿਨਾਂ ਦੇ ਬੱਚੇ ਦੀ ਹੋਈ ਮੌਤ, ਪਰਿਵਾਰ ਨੇ ਕੀਤਾ ਹੰਗਾਮਾ - ਪਰਿਵਾਰ ਨੇ ਕੀਤਾ ਹੰਗਾਮਾ
ਪਠਾਨਕੋਟ: ਹਲਕਾ ਭੋਆ ਦੇ ਵਿੱਚ ਪੈਂਦੇ ਕਸਬਾ ਤਾਰਾਗੜ੍ਹ ਵਿਖੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ 4 ਦਿਨ ਦੇ ਨਵਜਾਤ ਬੱਚੇ ਦੀ ਮੌਤ ਹੋ ਗਈ। ਬੱਚੇ ਦੇ ਪਰਿਵਾਰ ਨੇ ਡਾਕਟਰਾਂ ਤੇ ਆਰੋਪ ਲਗਾਇਆ ਕਿ ਡਾਕਟਰਾਂ ਦੀ ਅਣਗਿਹਲੀ ਕਾਰਨ ਉਨ੍ਹਾਂ ਦੇ ਬੱਚੇ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਆਪ੍ਰੇਸ਼ਨ ਤੋਂ ਬਾਅਦ ਬੱਚੇ ਦਾ ਜਨਮ ਹੋਇਆ ਸੀ 'ਤੇ 3 ਦਿਨ ਤੱਕ ਬੱਚਾ ਬਿਲਕੁਲ ਠੀਕ ਸੀ ਪਰ ਅੱਜ ਹਸਪਤਾਲ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਬੱਚੇ ਦੀ ਤਬੀਅਤ ਅਚਾਨਕ ਬਿਗੜਨ ਦੀ ਗੱਲ ਕਹੀ ਗਈ। ਉਸ ਤੋਂ ਬਾਅਦ ਬੱਚੇ ਨੂੰ ਦੀਨਾਨਗਰ ਦੇ ਡਾਕਟਰ ਨੂੰ ਦਿਖਾਇਆ ਗਿਆ, ਜਿਸ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉੱਥੇ ਹੀ ਡਾਕਟਰ ਨੇ ਆਪਣੇ ਉੱਪਰ ਲੱਗੇ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਬੱਚਾ 3 ਦਿਨ੍ਹਾਂ ਤੱਕ ਬਿਲਕੁਲ ਠੀਕ ਸੀ ਇਨ੍ਹਾਂ ਨੇ ਜਦੋਂ ਬੱਚੇ ਨੂੰ ਫੀਡ ਦਿੱਤੀ ਤਾਂ ਬੱਚੇ ਦੀ ਸਾਹ ਨਲੀ ਦੇ ਵਿੱਚ ਚਲੀ ਗਈ ਜਿਸ ਦੇ ਚੱਲਦੇ ਬੱਚੇ ਦੀ ਮੌਤ ਹੋ ਗਈ।