ਜਾਰਜ ਬਰਾਊਨ ਕਾਲਜ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਕਰਾਰ - ਚਿਤਕਾਰਾ ਯੂਨੀਵਰਸਿਟੀ
ਚੰਡੀਗੜ੍ਹ: ਨਾਰਥ ਅਮਰੀਕਾ 'ਚ ਹਾਸਪੀਟੈਲਿਟੀ ਐਜੂਕੇਸ਼ਨ 'ਚ ਜਾਰਜ ਬਰਾਊਨ ਕਾਲਜ ਟੋਰਾਂਟੋ ਨੇ ਆਪਣੀ ਅਲੱਗ ਹੀ ਪਹਿਚਾਣ ਬਣਾਈ ਹੈ। ਜ਼ਿਕਰਯੋਗ ਹੈ ਕਿ ਜਦੋਂ ਵੀ ਹਾਸਪੀਟੈਲਿਟੀ ਦੀ ਗੱਲ ਹੁੰਦੀ ਹੈ ਤਾਂ ਕੈਨੇਡਾ ਦੇ ਜਾਰਜ ਕਾਲਜ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਕਾਲਜ ਨੇ ਅੱਜ ਉੱਤਰ ਭਾਰਤ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਚਿਤਕਾਰਾ ਯੂਨੀਵਰਸਿਟੀ ਦੇ ਨਾਲ ਮਲਟੀ ਡਿਸਪਲਨਰੀ ਪ੍ਰੋਗਰਾਮ ਦੇ ਲਈ ਸਮਝੌਤਾ ਕੀਤਾ ਹੈ। ਜਾਣਕਾਰੀ ਦਿੰਦਿਆਂ ਚਿਤਕਾਰਾ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਡਾ. ਮਧੂ ਚਿੱਤਕਾਰਾ ਨੇ ਕਿਹਾ ਕਿ ਇਸ ਸਮਝੌਤੇ ਦੇ ਲਈ ਸਾਡੇ ਵਿਦਿਆਰਥੀਆਂ ਨੂੰ ਇੰਟਰਨੈਸ਼ਨਲ ਕੋਰਸਾਂ ਨਾਲ ਰੂਬਰੂ ਹੋਣ ਦਾ ਮੌਕਾ ਮਿਲੇਗਾ ਅਤੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ 'ਤੇ ਜਾ ਕੇ ਕੰਮ ਕਰ ਸਕਦੇ ਹਨ। ਜਾਰਜ ਬਰਾਊਨ ਕਾਲਜ ਦੇ ਪ੍ਰੈਜ਼ੀਡੈਂਟ ਐਨੀ ਸਾੜੋ ਨੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਚਿੱਤਕਾਰਾ ਯੂਨੀਵਰਸਿਟੀ ਨਾਲ ਇਹ ਸਮਝੌਤਾ ਕਰਕੇ ਬਹੁਤ ਚੰਗਾ ਲੱਗਾ ਹੈ।
TAGGED:
ਚਿਤਕਾਰਾ ਯੂਨੀਵਰਸਿਟੀ