ਦਿਵਿਆਂਗਾਂ ਨੇ ਸਰਕਾਰ ਨੂੰ ਸਾਈਨ ਭਾਸ਼ਾ ਨੂੰ ਵੀ ਮਹੱਤਵ ਦੇਣ ਦੀ ਕੀਤੀ ਅਪੀਲ - Deaf people
ਪਟਿਆਲਾ: ਬੀਤੇ ਦਿਨੀਂ ਗੁੰਗੇ ਬੋਲੇ ਦਿਵਿਆਂਗਾਂ ਨੇ ਅੰਤਰਰਾਸ਼ਟਰੀ ਵੀਕ ਆਫ਼ ਡੀਫ ਮਨਾਇਆ। ਇਸ ਅੰਤਰਰਾਸ਼ਟਰੀ ਵੀਕ ਆਫ਼ ਡੀਫ ਵਿੱਚ ਗੁੰਗੇ ਬੋਲੇ ਦਿਵਿਆਂਗਾਂ ਨੇ ਲੋਕਾਂ ਨੂੰ ਸਾਈਨ ਭਾਸ਼ਾ ਸਿੱਖਣ ਦੀ ਅਪੀਲ ਕੀਤੀ। ਜਗਦੀਪ ਸਿੰਘ ਜੋ ਕਿ ਖ਼ੁਦ ਬੋਲਣ ਅਤੇ ਸੁਣਨ 'ਚ ਅਸਮਰੱਥ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਅੱਜ ਜੋ ਕੁਝ ਵੀ ਹਨ ਆਪਣੇ ਮਾਤਾ-ਪਿਤਾ ਦੇ ਪਿਆਰ, ਤਿਆਗ ਅਤੇ ਇਸ ਲਿਪੀ ਦੀ ਵਜ੍ਹਾ ਨਾਲ ਹਨ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਜਿਵੇਂ ਬਾਕੀ ਭਾਸ਼ਾ ਨੂੰ ਮਹੱਤਵ ਦਿੱਤਾ ਜਾਂਦਾ ਹੈ ਉਵੇਂ ਹੀ ਸਾਈਨ ਲੈਗਵੇਜ਼ ਨੂੰ ਮਹੱਤਵ ਦਿੱਤਾ ਜਾਵੇ ਤਾਂ ਜੋ ਦਿਵਿਆਂਗ ਵੀ ਸਮਾਜ ਵਿੱਚ ਦੂਜੇ ਲੋਕਾਂ ਨਾਲ ਸਾਈਨ ਭਾਸ਼ਾ ਰਾਹੀਂ ਗੱਲਬਾਤ ਕਰ ਸਕਣ।