ਪੁਰਤਗਾਲ 'ਚ ਕਾਰ ਹਾਦਸੇ ਦੋਰਾਨ ਮਰੇ 4 ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਵਤਨ ਪਹੁੰਚੀਆਂ - deadbodies of 4 youth arrive India
ਹੁਸ਼ਿਆਰਪੁਰ ਦੇ ਟਾਂਡਾ ਅਤੇ ਮੁਕੇਰੀਆ ਦੇ ਰਹਿਣ ਵਾਲੇ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਆਪਣੇ ਵਤਨ ਵਾਪਸ ਪੁੱਜੀਆਂ ਹਨ। ਜਾਣਕਾਰੀ ਅਨੁਸਾਰ ਪੁਰਤਗਾਲ ਦੇ ਲਿਸਬਨ ਸਿਟੀ 'ਚ ਸੜਕ ਹਾਦਸੇ ਦੌਰਾਨ 4 ਨੌਜਵਾਨਾਂ ਦੀ ਮੌਤ ਹੋ ਗਈ ਸੀ। ਮੁਕੇਰੀਆਂ ਦੇ ਰਹਿਣ ਵਾਲੇ ਪ੍ਰਿਤਪਾਲ ਅਤੇ ਟਾਂਡਾ ਦੇ ਰਹਿਣ ਵਾਲੇ ਰਜਤ ਦੀ ਮ੍ਰਿਤਕ ਦੇਹ ਦੇ ਪਿੰਡ ਪਹੁੰਚਣ 'ਤੇ ਸਾਰੇ ਪਿੰਡ 'ਚ ਚੁੱਪ ਪਸਰੀ ਹੋਈ ਹੈ। ਜ਼ਿਕਰਯੋਗ ਹੈ ਕਿ ਪੁਰਤਗਾਲ ਦੇ ਲਿਸਬਨ ਸਿਟੀ ਦੇ ਸੈਂਟੋ ਓਟਾਨੀਓਂ 'ਚ ਨੌਜਵਾਨਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਜਿਸ 'ਚ ਚਾਰ ਦੋਸਤਾਂ ਦੀ ਮੌਤ ਹੋ ਗਈ ਸੀ। ਚਾਰਾਂ ਨੌਜਵਾਨਾਂ 'ਚੋਂ ਤਿੰਨ ਪੰਜਾਬੀ ਅਤੇ ਇੱਕ ਹਰਿਆਣਾ ਦਾ ਰਹਿਣ ਵਾਲਾ ਸੀ।