ਭਾਖੜਾ ਨਹਿਰ ਵਿੱਚੋਂ ਨੌਜਵਾਨ ਦੀ ਲਾਸ਼ ਮਿਲੀ
ਫ਼ਤਿਹਗੜ੍ਹ ਸਾਹਿਬ: ਪੁਲਿਸ ਨੂੰ ਸਰਹਿੰਦ ਨਹਿਰ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਜਿਸ ਨੂੰ ਮੋਰਚਰੀ ਵਿੱਚ ਰਖਵਾ ਕੇ ਅਗਲੀ ਕਾਰਵਾਈ ਅਰੰਭ ਦਿੱਛੀ ਹੈ। ਏਐਸਆਈ ਪ੍ਰਿਥਵੀ ਰਾਜ ਸਿੰਘ ਨੇ ਦੱਸਿਆ ਕਿ ਲਾਸ਼ ਦੀ ਪਛਾਣ ਆਨੰਦ ਅਰੋੜਾ ਜੋ ਕਿ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ, ਜੋ ਆਪਣੇ ਪਿਤਾ ਰਾਜੇਸ਼ ਕੁਮਾਰ ਨਾਲ ਮੰਡੀ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਆਨੰਦ ਅਰੋੜਾ ਆਪਣੇ ਪਿਤਾ ਨੂੰ ਮੋਟਰਸਾਈਕਲ 'ਤੇ ਜਾਣ ਸਮੇਂ ਥੋੜ੍ਹੀ ਦੇਰ ਬਾਅਦ ਆਉਣ ਬਾਰੇ ਕਹਿ ਕੇ ਗਿਆ ਸੀ, ਜਿਸ ਪਿੱਛੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਉਪਰੰਤ ਉਸ ਦਾ ਮੋਟਰਸਾਈਕਲ ਭਾਖੜਾ ਮੇਨ ਨਹਿਰ 'ਤੇ ਸਥਿਤ ਫਲੋਟਿੰਗ ਰੈਸਟੋਰੈਂਟ ਕੋਲ ਮਿਲਿਆ ਸੀ। ਮ੍ਰਿਤਕ ਨੌਜਵਾਨ ਦੀ ਲਾਸ਼ ਪਟਿਆਲਾ ਦੇ ਪਿੰਡ ਸਿੱਧੂਪੁਰ ਕੋਲੋਂ ਲੰਘਦੀ ਨਹਿਰ 'ਚੋਂ ਮਿਲੀ।