ਹੁਸ਼ਿਆਰਪੁਰ 'ਚ ਸੜਕ ਉੱਤੇ ਮਿਲੀ ਮਹਿਲਾ ਦੀ ਲਾਸ਼ - dead body of woman found in Hoshiarpur
ਹੁਸ਼ਿਆਰਪੁਰ ਦੇ ਥਾਣਾ ਮਹਿਟਿਆਣਾ ਦੇ ਅਧੀਨ ਪੈਂਦੇ ਪਿੰਡ ਸਿਮਬਲੀ ਦੀ ਸੜਕ ਉੱਤੇ ਇਕ ਮਹਿਲਾ ਦੀ ਲਾਸ਼ ਮਿਲੀ ਹੈ। ਜਾਣਕਾਰੀ ਮੁਤਾਬਕ ਮਹਿਲਾ ਦਾ ਕਤਲ ਕੀਤਾ ਗਿਆ ਹੈ ਅਤੇ ਹਾਲੇ ਤੱਕ ਮਹਿਲਾ ਦੀ ਪਛਾਣ ਨਹੀਂ ਹੋ ਸਕੀ ਹੈ। ਮੌਕੇ ਉੱਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੀਤਾ ਗਿਆ ਹੈ।