ਲੁਧਿਆਣਾ ਦੇ ਇੱਕ ਹੋਟਲ ਚੋਂ ਮਿਲੀ ਇੱਕ ਵਿਅਕਤੀ ਦੀ ਲਾਸ਼ - ਲੁਧਿਆਣਾ ਦੇ ਇੱਕ ਹੋਟਲ ਚੋਂ ਮਿਲੀ ਲਾਸ਼
ਲੁਧਿਆਣਾ ਦੇ ਘੰਟਾਘਰ ਸਥਿਤ ਅਕਾਸ਼ਗੰਗਾ ਹੋਟਲ ਵਚੋਂ ਇੱਕ ਵਿਅਕਤੀ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਬਰਾਮਦ ਹੋਈ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਤੋਂ ਇਹ ਮਾਮਲਾ ਖੁਦਕੁਸ਼ੀ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੀ ਸ਼ਨਾਖਤ ਸੰਜੀਵ ਗਾਂਧੀ ਦੇ ਰੂਪ ਵਿੱਚ ਹੋਈ ਹੈ। 52 ਸਾਲ ਦਾ ਸੰਜੀਵ ਲੁਧਿਆਣਾ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਕੋਲੋਂ ਇੱਕ ਡਾਇਰੀ ਵੀ ਬਰਾਮਦ ਹੋਈ ਹੈ। ਜਿਸ ਵਿੱਚ ਕੁੱਝ ਪੈਸਿਆਂ ਦੇ ਲੈਣ ਦੇਣ ਦੀ ਗੱਲ ਆਖੀ ਗਈ ਹੈ।