ਸਿਵਲ ਹਸਪਤਾਲ ਦੇ ਉਡੀਕਘਰ 'ਚੋਂ ਮਿਲੀ ਲਾਸ਼ - ਵਿਅਕਤੀ ਦੀ ਮੌਤ ਠੰਢ
ਬਠਿੰਡਾ: ਤਲਵੰਡੀ ਸਾਬੋ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿਖੇ ਉਸ ਸਮੇ ਸਨਸਨੀ ਫੈਲ ਗਈ ਜਦੋਂ ਹਸਪਤਾਲ ਦੇ ਉਡੀਕਘਰ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਤਲਵੰਡੀ ਸਾਬੋ ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਮੌਤ ਠੰਢ ਕਰਕੇ ਹੋਈ ਲਗਦੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।