ਪਟਿਆਲਾ ਵਿੱਚ ਕੋਠੀ ਦੇ ਗਟਰ ਵਿੱਚੋਂ ਮਿਲੀ ਲਾਸ਼, ਲੋਕਾਂ 'ਚ ਸਹਿਮ ਦਾ ਮਾਹੌਲ - ਗਟਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼
ਪਟਿਆਲਾ: ਬਾਰਾਂਦਰੀ 'ਚ ਇੱਕ ਕੋਠੀ ਦੇ ਮੇਨ ਗੇਟ ਦੇ ਬਾਹਰ ਬਣੇ ਗਟਰ ਵਿੱਚੋਂ ਇੱਕ ਵਿਅਕਤੀ ਦੀ ਲਾਸ਼ ਮਿਲੀ, ਜਿਸਦੀ ਪਹਿਚਾਣ 30 ਸਾਲਾ ਆਯੂਪ ਵਜੋਂ ਹੋਈ ਹੈ ਜਿਸਦੇ ਚਾਰ ਬੱਚੇ ਸਨ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਆਯੂਪ ਲੋਕਾਂ ਦੇ ਘਰਾਂ ਵਿੱਚੋਂ ਕੁੜਾ ਚੁੱਕ ਕੇ ਪਰਿਵਾਰ ਦਾ ਗੁਜਰ ਬਸਰ ਕਰਦਾ ਸੀ। ਉਨ੍ਹਾਂ ਮੁਤਾਬਕ 12 ਜਨਵਰੀ ਨੂੰ ਕੋਠੀ ਵਾਲੀਆਂ ਨੇ ਸਫਾਈ ਲਈ ਆਯੂਪ ਨੂੰ ਬੁਲਾਇਆ ਸੀ ਪਰ ਉਹ ਘਰ ਨਹੀਂ ਪਰਤਿਆ ਅਤੇ ਕਈ ਵਾਰ ਪੁੱਛੇ ਜਾਣ 'ਤੇ ਵੀ ਕੋਠੀ ਮਾਲਕਾਂ ਨੇ ਕਿਹਾ ਕਿ ਉਹ ਚਲਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।