ਅਬੋਹਰ ਵਿਖੇ ਸੱਪਾਂ ਵਾਲੀ ਨਹਿਰ ਚੋਂ ਮਿਲੀ ਅਣਪਛਾਤੀ ਲਾਸ਼ - ਅਣਪਛਾਤੀ ਲਾਸ਼
ਅਬੋਹਰ: ਸੱਪਾਂ ਵਾਲੀ ਨਹਿਰ ਚੋਂ ਇਕ ਅਅਪਛਾਤੇ ਵਿਅਕਤੀ ਦੀ ਲਾਸ਼ ਮਾਇਨਰ ਵਿੱਚ ਤੈਰਦੀ ਮਿਲੀ, ਤਾਂ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਨੇ ਅਬੋਹਰ ਸਿਟੀ 2 ਪੁਲਿਸ ਨੂੰ ਨਾਲ ਲੈ ਕੇ ਲਾਸ਼ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਅਬੋਹਰ ਸਿਟੀ 2 ਪੁਲਿਸ ਦੇ ਜਾਂਚ ਅਧਿਕਾਰੀ ਮੋਹਣ ਲਾਲ ਨੇ ਦੱਸਿਆ ਕਿ ਅਬੋਹਰ ਵਿਖੇ ਸੱਪਾਂ ਵਾਲੀ ਮਾਈਨਰ ਵਿਚੋਂ 55 ਤੋਂ 60 ਸਾਲ ਦੀ ਉਮਰ ਦੇ ਜਾਪਦੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਹਾਲੇ ਤੱਕ ਪਛਾਣ ਨਹੀਂ ਹੋ ਪਾਈ। ਫਿਲਹਾਲ ਲਾ ਨੂੰ ਅਬੋਹਰ ਦੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾਇਆ ਜਾ ਰਿਹਾ ਹੈ ਤਾਂ ਕੀ ਇਸ ਦੀ ਪਛਾਣ ਹੋ ਸਕੇ। ਇਸ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।