ਜਲੰਧਰ: ਨਹਿਰ 'ਚ ਤੈਰਦੀ ਮਿਲੀ ਅਣਪਛਾਤੀ ਲਾਸ਼ - ਬਿਸਤ ਦੁਆਬ ਨਹਿਰ
ਜਲੰਧਰ : ਜਲੰਧਰ ਦੇ ਬਿਸਤ ਦੁਆਬ ਨਹਿਰ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਤੈਰਦੀ ਹੋਈ ਮਿਲੀ ਹੈ। ਇਸ 'ਤੇ ਜਾਣਕਾਰੀ ਦਿੰਦਿਆਂ ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਕਿਹਾ ਕਿ ਇਹ ਲਾਸ਼ ਕਰੀਬ ਤਿੰਨ ਘੰਟੇ ਪਹਿਲਾਂ ਸਥਾਨਕ ਲੋਕਾਂ ਵੱਲੋਂ ਨਹਿਰ ਵਿੱਚ ਦੇਖੀ ਗਈ ਜਿਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਮੌਕੇ 'ਤੇ ਬੁਲਾਇਆ ਤੇ ਕੜ੍ਹੀ ਮੁਸ਼ੱਕਤ ਦੇ ਬਾਅਦ ਡੈੱਡ ਬਾਡੀ ਨੂੰ ਨਹਿਰ 'ਚੋਂ ਕੱਢਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਾਲੇ ਤੱਕ ਤਾਂ ਮ੍ਰਿਤਕ ਦੀ ਕੋਈ ਪਹਿਚਾਣ ਨਹੀਂ ਹੋਈ ਹੈ ਤੇ ਨਾ ਹੀ ਕੋਈ ਜਖ਼ਮ ਦਾ ਨਿਸ਼ਾਨ ਮ੍ਰਿਤਕ ਦੇ ਸਰੀਰ 'ਤੇ ਹੈ। ਇਸ ਲਈ ਮ੍ਰਿਤਕ ਨੂੰ 72 ਘੰਟੇ ਲਈ ਸਿਵਲ ਹਸਤਪਾਲ ਦੇ ਮੁਰਦਾ ਘਰ ਵਿੱਚ ਰੱਖਿਆ ਜਾਵੇਗਾ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।