ਪੰਜਾਬ

punjab

ETV Bharat / videos

ਮਰੇ ਪਸ਼ੂ ਸਾੜਨ ਦੇ ਪਲਾਂਟ ਦਾ ਮਾਮਲਾ: ਭਾਜਪਾ-ਕਾਂਗਰਸੀ ਮੁੜ ਤੋਂ ਆਹਮੋ-ਸਾਹਮਣੇ - ਕਾਂਗਰਸ ਅਤੇ ਭਾਜਪਾ

By

Published : Sep 2, 2020, 1:07 PM IST

ਚੰਡੀਗੜ੍ਹ: ਮਰੇ ਹੋਏ ਪਸ਼ੂਆਂ ਨੂੰ ਸਾੜਨ ਦੇ ਪਲਾਂਟ ਦੇ ਮਾਮਲੇ 'ਤੇ ਕਾਂਗਰਸ ਅਤੇ ਭਾਜਪਾ ਕਾਊਂਸਲਰ ਫਿਰ ਤੋਂ ਆਹਮੋ ਸਾਹਮਣੇ ਹੋ ਗਏ ਹਨ। ਚੰਡੀਗੜ੍ਹ ਦੇ ਸੈਕਟਰ 56 ਦੇ ਕੌਂਸਲਰ ਸਤੀਸ਼ ਕੈਂਥ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਨਿਗਮ ਦੇ ਵੱਲੋਂ ਸੈਕਟਰ 25 ਵੈਸਟ ਵਿਖੇ ਮ੍ਰਿਤ ਪਸ਼ੂਆਂ ਨੂੰ ਸਾੜਨ ਦਾ ਪਲਾਂਟ ਲਗਾਉਣ ਦੀ ਗੱਲ ਹੋਈ ਸੀ ਪਰ ਕਾਂਗਰਸ ਨੇ ਇਸਦਾ ਵਿਰੋਧ ਕੀਤਾ ਸੀ। ਭਾਜਪਾ ਕਾਊਂਸਲਰ ਨੇ ਵੀ ਕਾਂਗਰਸੀਆਂ ਦੇ ਨਾਲ ਖੜ੍ਹ ਕੇ ਇਸ ਮਾਮਲੇ ਦਾ ਵਿਰੋਧ ਕੀਤਾ ਸੀ ਪਰ ਲੱਗਦਾ ਹੈ ਭਾਜਪਾ ਆਪਣੇ ਹੀ ਕਾਊਂਸਲਰਾਂ ਦੀ ਗੱਲ ਨਹੀਂ ਮੰਨਦੀ ਜਿਸ ਕਰਕੇ ਫਿਰ ਤੋਂ ਉੱਥੇ ਹੀ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਜਾ ਰਿਹਾ ਹੈ ਜਿਸ ਦਾ ਕਾਂਗਰਸੀ ਫਿਰ ਤੋਂ ਪੁਰ ਜ਼ੋਰ ਵਿਰੋਧ ਕਰਨਗੇ। ਸੀਨੀਅਰ ਡਿਪਟੀ ਮੇਅਰ ਅਤੇ ਕੌਂਸਲਰ ਰਵੀਕਾਂਤ ਸ਼ਰਮਾ ਦਾ ਕਹਿਣਾ ਹੈ ਕਿ ਪਲਾਂਟ 25 ਵੈਸਟ ਵਿਖੇ ਹੀ ਲਾਇਆ ਜਾਵੇਗਾ ਅਤੇ ਇਸ ਦੇ ਬਾਰੇ ਸਾਰੇ ਕੌਂਸਲਰਾਂ ਨੇ ਹਾਮੀ ਭਰ ਦਿੱਤੀ ਹੈ।

ABOUT THE AUTHOR

...view details