ਡਿਸੀ ਸੋਨਾਲੀ ਗਿਰੀ ਨੇ ਪਿੰਡ ਸੁਖੋ ਮਾਜਰੀ ਦੀ ਗਊਸ਼ਾਲਾ ਦਾ ਕੀਤਾ ਦੌਰਾ - ਡਿਪਟੀ ਕਮਿਸ਼ਨਰ ਰੂਪਨਗਰ ਸੋਲਾਨੀ ਗਿਰਿ
ਨੂਰਪੁਰ ਬੇਦੀ : ਡਿਪਟੀ ਕਮਿਸ਼ਨਰ ਰੂਪਨਗਰ ਸੋਲਾਨੀ ਗਿਰੀ ਨੇ ਪਿੰਡ ਸੁਖੋ ਮਾਜਰੀ ਵਿੱਚ ਸਥਿਤ ਗਊਸ਼ਾਲਾ ਦਾ ਦੌਰਾ ਕੀਤਾ। ਉਨ੍ਹਾਂ ਨੇ ਗਊਸ਼ਾਲਾ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਜ਼ਰੂਰਤਾਂ ਬਾਰੇ ਜਾਣਿਆ। ਉਨ੍ਹਾਂ ਕਿਹਾ ਕਿ ਗਊਸ਼ਾਲਾ ਲਈ ਹਰੇ ਚਾਰੇ ਦੀ ਕਮੀ ਨੂੰ ਦੂਰ ਕਰਨ ਲਈ ਯੋਜਨਾ ਬਣਾਈ ਗਈ ਹੈ। ਇਸੇ ਨਾਲ ਹੀ ਗਊਸ਼ਾਲਾ ਵਿੱਚ ਨਵੇਂ ਸ਼ੈੱਡ ਟਰੈਕਟਰ ਟਰਾਲੀ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ।