ਰੂਪਨਗਰ ਵਾਸੀਆਂ ਨੂੰ ਛੇਤੀ ਹੀ ਮਿਲੇਗਾ ਟੂਰਿਜ਼ਮ ਹੋਟਲ: ਡੀ ਸੀ
ਰੂਪਨਗਰ ਵਿੱਚ ਟੂਰਿਜ਼ਮ ਨੂੰ ਵਧਾਵਾ ਦੇਣ ਲਈ ਡੀ.ਸੀ. ਵੱਲੋਂ ਛੇਤੀ ਹੀ ਇੱਕ ਨਵਾਂ ਹੋਟਲ ਬਣਾਉਣ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਹੋਟਲ ਰੂਪਨਗਰ ਦੇ ਬੋਟ ਕਲੱਬ ਸਥਿਤ ਪੁਰਾਣੇ ਹੋਟਲ ਦੇ ਸਥਾਨ 'ਤੇ ਹੀ ਉਸਾਰਿਆ ਜਾਵੇਗਾ। ਡੀਸੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦਾ ਪੁਰਾਣੇ ਬੋਰਡ ਕਲੱਬ ਹੋਟਲ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ, ਜਿਸ ਨੂੰ ਪੰਜਾਬ ਸਰਕਾਰ ਛੇਤੀ ਹੀ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਇੱਕ ਨਵੇਂ ਹੋਟਲ ਦੇ ਤੌਰ 'ਤੇ ਉਸਾਰਨ ਜਾ ਰਹੀ ਹੈ। ਡੀਸੀ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੇ ਫੇਜ਼ ਵਿੱਚ ਉਸ ਸਥਾਨ 'ਤੇ ਇੱਕ ਬਹੁ ਮੰਤਵੀ ਆਡੀਟੋਰੀਅਮ ਉਸਾਰਿਆ ਜਾਵੇਗਾ ਜਿਸ ਦੇ ਨਾਲ ਹੀ 50 ਕਮਰਿਆਂ ਦਾ ਇੱਕ ਹੋਟਲ ਵੀ ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੀ ਸਰਕਾਰ ਵੱਲੋਂ ਬੋਟ ਕਲੱਬ ਨੂੰ ਢਹਿ ਢੇਰੀ ਕਰਕੇ ਇੱਕ ਨਿੱਜੀ ਕੰਪਨੀ ਨੂੰ ਲੀਜ਼ 'ਤੇ ਦੇ ਦਿੱਤਾ ਗਿਆ ਸੀ, ਜਿਸ 'ਤੇ ਨਿੱਜੀ ਕੰਪਨੀ ਵੱਲੋਂ ਪੰਜ ਤਾਰਾ ਹੋਟਲ ਬਣਾਉਣ ਦਾ ਪ੍ਰਪੋਜ਼ਲ ਸੀ। ਹੁਣ ਮੌਜੂਦਾ ਸਰਕਾਰ ਨੇ ਉਕਤ ਸਥਾਨ ਵਾਪਸ ਲੈ ਕੇ ਮੁੜ ਉਸ 'ਤੇ ਸੂਬਾ ਸਰਕਾਰ ਵੱਲੋਂ ਟੂਰਿਜ਼ਮ ਹੋਟਲ ਵਿਕਸਿਤ ਕਰਨ ਦਾ ਫ਼ੈਸਲਾ ਲਿਆ ਹੈ।