ਡੀ.ਸੀ ਪ੍ਰਦੀਪ ਸੱਭਰਵਾਲ ਨੇ ਡਾਕਟਰਾਂ ਨਾਲ ਕੀਤੀ ਮੀਟਿੰਗ - DC Pradeep Sauharwal
ਤਰਨਤਾਰਨ: ਕੋਵਿਡ-19 ਦੇ ਚੱਲਦੇ ਲੱਗੇ ਕਰਫਿਊ ਦੌਰਾਨ ਕਈ ਨਿੱਜੀ ਹਸਪਤਾਲਾਂ ਨੇ ਕੋਰੋਨਾ ਵਾਇਰਸ ਦੇ ਡਰ ਤੋਂ ਆਪਣੀ ਓ.ਪੀ.ਡੀ. ਸੇਵਾਵਾਂ ਨੂੰ ਬੰਦ ਕਰ ਦਿੱਤਾ ਹੈ ਜਿਸ ਕਾਰਨ ਆਮ ਬਿਮਾਰੀਆਂ ਦੇ ਮਰੀਜ਼ਾਂ ਨੂੰ ਦਵਾਈ ਲੈਣ ਲਈ ਖੱਜ਼ਲ-ਖੁਆਰ ਹੋਣਾ ਪੈ ਰਿਹਾ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦੇ ਤਰਨ-ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਮੀਟਿੰਗ ਕੀਤੀ। ਮੀਟਿੰਗ 'ਚ ਨਿੱਜੀ ਹਸਪਤਾਲਾਂ ਦੇ ਓਪੀਡੀ ਸੇਵਾ ਬੰਦ ਹੋਣ 'ਤੇ ਕੁੱਝ ਅਹਿਮ ਫੈਸਲੇ ਲਏ ਗਏ ਹਨ। ਪ੍ਰਦੀਪ ਕੁਮਾਰ ਨੇ ਦੱਸਿਆ ਕਿ ਜਿਸ ਵੀ ਨਿੱਜੀ ਹਸਪਤਾਲ ਨੇ ਇਸ ਸੰਕਟ ਭਰੇ ਸਮੇਂ 'ਚ ਆਪਣੀ ਓ.ਪੀ.ਡੀ ਬੰਦ ਕੀਤੀ ਤਾਂ ਉਸ ਹਸਪਤਾਲ ਦਾ ਲਾਇਸੈਸ ਰਦ ਕੀਤਾ ਜਾਵੇਗਾ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।