ਡੀਸੀ ਦਫ਼ਤਰ ਕਾਮਿਆਂ ਨੇ ਅਣਮਿਥੇ ਸਮੇਂ ਲਈ ਕੀਤੀ ਹੜਤਾਲ - DC Office Workers Union
ਫਰੀਦਕੋਟ: ਡੀਸੀ ਦਫ਼ਤਰ ਕਾਮਿਆਂ (DC office workers) ਨੇ ਅਣਮਿਥੇ ਸਮੇਂ ਲਈ ਹੜਤਾਲ (Strike) ਕਰਕੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਦਰਅਸਲ ਬੀਤੇ ਦਿਨੀਂ ਗੁਰਦਾਸਪੁਰ (Gurdaspur) ਦੀ ਤਹਿਸੀਲ ਮਹਿਲਪੁਰ ਵਿੱਚ ਕੰਮ ਕਰਦੇ ਨਾਇਬ ਤਹਿਸੀਲਦਾਰ ਅਤੇ ਰਜਿਸ਼ਟਰੀ ਕਲਰਕ ਉਪਰ ਵਿਜੀਲੈਂਸ ਵਿਭਾਗ (Department of Vigilance) ਵੱਲੋਂ ਕੀਤੀ ਗਈ ਕਾਰਵਾਈ ਦਾ ਪੰਜਾਬ ਭਰ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਡੀਸੀ ਦਫ਼ਤਰ ਕਾਰਮਾਚਰੀ ਯੂਨੀਅਨ (DC Office Workers Union) ਵੱਲੋਂ ਕੰਮ ਕਾਜ ਬੰਦ ਕਰ ਅਣਮਿਥੇ ਸਮੇਂ ਲਈ ਪੂਰੇ ਪੰਜਾਬ ਵਿੱਚ ਹੜਤਾਲ (Strike) ਅਰੰਭ ਦਿੱਤੀ ਗਈ ਹੈ। ਜਿਸ ਤਹਿਤ ਫਰੀਦਕੋਟ ਵਿੱਚ ਵੀ ਸਮੂਹ ਡੀਸੀ ਦਫ਼ਤਰ ਕਰਮਚਾਰੀਆਂ (DC office workers) ਵੱਲੋਂ ਸੁਬਾ ਕਮੇਟੀ ਦੇ ਸੱਦੇ ਤੇ ਹਾਜਰੀ ਲਗਾਉਣ ਤੋਂ ਬਾਅਦ ਕੰਮ ਕਾਜ ਦਾ ਬਾਈਕਾਟ ਕਰ ਡਿਪਟੀ ਕਮਿਸ਼ਨਰ ਦਫ਼ਤਰ (Deputy Commissioner's Office) ਦੇ ਬਾਹਰ ਧਰਨਾਂ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।