ਜਲੰਧਰ ਦੇ ਡੀਸੀ ਘਣਸ਼ਾਮ ਥੋਰੀ ਨੇ ਲਿਆ ਪੀਏਪੀ ਫਲਾਈਓਵਰ ਦਾ ਜਾਇਜ਼ਾ - ਡੀਸੀ ਘਣਸ਼ਾਮ ਥੋਰੀ
ਜਲੰਧਰ : ਸ਼ਹਿਰ 'ਚ ਜਲੰਧਰ ਤੋਂ ਅੰਮ੍ਰਿਤਸਰ ਲਈ ਪੀਏਪੀ ਫਲਾਈਓਵਰ ਤਿਆਰ ਕੀਤਾ ਗਿਆ ਸੀ। ਇਸ ਨੂੰ ਰਾਹਗੀਰਾਂ ਲਈ ਖੋਲ੍ਹਿਆ ਵੀ ਗਿਆ ਸੀ, ਪਰ ਇਸ 'ਤੇ ਲਗਾਤਾਰ ਸੜਕ ਹਾਦਸੇ ਵੱਧਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਪੀਏਪੀ ਫਲਾਈਓਵਰ ਬੰਦ ਹੋਣ ਦੇ ਚਲਦੇ ਅੰਮ੍ਰਿਤਸਰ ਜਾਣ ਵਾਲੇ ਰਾਹਗੀਰਾਂ ਨੂੰ ਪਹਿਲਾਂ ਰਾਮਾਮੰਡੀ ਜਾਣਾ ਪੈਂਦਾ ਹੈ ਤੇ ਉਸ ਮਗਰੋਂ ਯੂ-ਟਰਨ ਲੈਂਦੇ ਹੋਏ ਲੰਬਾ ਰਾਹ ਤੈਅ ਕਰਕੇ ਜਾਣਾ ਪੈ ਰਿਹਾ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਈ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਮੌਜੂਦਾ ਹਲਾਤਾਂ ਦਾ ਜਾਇਜ਼ਾ ਲੈਣ ਲਈ ਸ਼ਹਿਰ ਦੇ ਡੀਸੀ ਘਣਸ਼ਾਮ ਥੋਰੀ ਪੀਏਪੀ ਫਲਾਈਓਵਰ ਦਾ ਜਾਇਜ਼ਾ ਲੈਣ ਪੁੱਜੇ। ਉਨ੍ਹਾਂ ਕਿਹਾ ਅਗਲੇ ਛੇ ਮਹੀਨੀਆਂ ਤੱਕ ਫਲਾਈਓਵਰ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਥੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਸੀਵਰੇਜ ਵਾਟਰ ਹਾਰਵੈਸਟਿੰਗ ਦੇ ਕੰਮ ਦਾ ਜਾਇਜ਼ਾ ਲਿਆ ਗਿਆ ਹੈ।
Last Updated : Nov 5, 2020, 9:27 AM IST