ਲੋਕ ਗ੍ਰੀਨ ਦੀਵਾਲੀ ਮਨਾਉਣ ਨੂੰ ਦੇਣ ਤਰਜੀਹ: ਡੀਸੀ ਫ਼ਤਿਹਗੜ੍ਹ ਸਾਹਿਬ - ਡੀਸੀ ਫ਼ਤਿਹਗੜ੍ਹ ਸਾਹਿਬ
ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਨੇ ਲੋਕਾਂ ਨੂੰ ਦਿਵਾਲੀ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਸੁਚੇਤ ਕੀਤਾ ਹੈ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਦਿੱਤੇ ਫੈਸਲੇ ਮੁਤਾਬਕ ਗ੍ਰੀਨ ਦੀਵਾਲੀ ਮਨਾਉਣ ਨੂੰ ਤਰਜ਼ੀਹ ਦਿੱਤੀ ਜਾਵੇ ਕਿਉਂਕਿ ਪਟਾਕੇ ਚਲਾਉਣ ਨਾਲ ਪੈਦਾ ਹੁੰਦਾ ਵਾਤਾਵਰਣ ਕੋਰੋਨਾ ਦੇ ਮਰੀਜਾਂ ਲਈ ਵੀ ਘਾਤਕ ਹੋ ਸਕਦਾ ਹੈ। ਡੀਸੀ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿਆਦਾ ਇਕੱਠ ਵਾਲੇ ਸਥਾਨਾਂ ’ਤੇ ਜਾਣ ਤੋਂ ਪਰਹੇਜ ਕੀਤਾ ਜਾਵੇ। ਇਸ ਤੋਂ ਇਲਾਵਾ ਲੋਕ ਦਿਵਾਲੀ ਦਾ ਤਿਓਹਾਰ ਆਪਣੇ ਘਰਾਂ ਵਿੱਚ ਪੂਜਾ ਕਰਕੇ ਵੀ ਮਨਾ ਸਕਦੇ ਹਨ। ਇਸ ਲਈ ਪਟਾਕੇ ਚਲਾਏ ਬਿਨਾਂ ਵੀ ਦਿਵਾਲੀ ਮਨਾਈ ਜਾ ਸਕਦੀ ਹੈ।