ਡੀਸੀ ਦੀ ਲੋਕਾਂ ਨੂੰ ਅਪੀਲ, ਕੋਰੋਨਾ ਵਾਇਰਸ ਸਬੰਧਤ ਅਫਵਾਹਾਂ ਤੋਂ ਬੱਚੋ - avoid fake news & rumors about corona
ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਈ ਤਰ੍ਹਾਂ ਦੀਆਂ ਗ਼ਲਤ ਖ਼ਬਰਾਂ ਤੇ ਅਫਵਾਹਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਦੇ ਚਲਦੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਸ਼ਹਿਰ ਦੀ ਕਈ ਦੁਕਾਨਾਂ ਵਿੱਚ ਰੇਡ ਕੀਤੀ। ਇਸ ਦੌਰਾਨ ਉਨ੍ਹਾਂ ਨੇ ਮੈਡੀਕਲ ਦਾ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਮਾਸਕ ਤੇ ਸੈਨੇਟਾਈਜ਼ਰ ਦੀ ਜਮਾਖੋਰੀ ਕਰਨ ਤੋਂ ਬੱਚਣ ਲਈ ਕਿਹਾ।