ਡੀ.ਏ.ਪੀ. ਖਾਦ ਲਈ ਖਾਦ ਸਟੋਰ ਬਾਹਰ ਕਿਸਾਨਾਂ ਦਾ ਭਾਰੀ ਇੱਕਠ
ਫ਼ਿਰੋਜ਼ਪੁਰ: ਡੀ.ਏ.ਪੀ. (D.A.P.) ਖਾਦ ਨਾ ਮਿਲਣ ਕਾਰਕੇ ਕਿਸਾਨਾਂ (Farmers) ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਦ ਦੇ ਲਈ ਕਿਸਾਨ (Farmers) ਰੋਜ਼ਾਨਾ ਸਵੇਰ ਤੋਂ ਹੀ ਦੁਕਾਨਾਂ ਦੇ ਬਾਹਰ ਲਾਈਨਾਂ ਵਿੱਚ ਲੱਗ ਜਾਂਦੇ ਹਨ। ਇਸ ਮੌਕੇ ਕਿਸਾਨਾਂ (Farmers) ਨੇ ਕਿਹਾ ਕਿ ਸਾਨੂੰ ਡੀ.ਏ.ਪੀ.(D.A.P.) ਖਾਦ ਨਾ ਮਿਲਣ ਕਰਕੇ ਉਨ੍ਹਾਂ ਦੀ ਕਣਕ ਦੀ ਫ਼ਸਲ ਦਾ ਨੁਕਾਸਨ ਹੋ ਰਿਹਾ ਹੈ। ਇਸ ਮੌਕੇ ਕਿਸਾਨਾਂ (Farmers) ‘ਚ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਵੇਖਣ ਨੂੰ ਮਿਲਿਆ। ਕਿਸਾਨਾਂ (Farmers) ਨੇ ਕਿਹਾ ਕਿ ਜੇਕਰ ਸਰਕਾਰ (Government) ਨੇ ਜਲਦ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਤਾਂ ਉਹ ਪੰਜਾਬ ਵਿੱਚ ਰੇਲਵੇ ਮਾਰਗ (Railway line) ਨੂੰ ਬੰਦ ਕਰਨਗੇ।