ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਤੇ ਵਾਪਰਿਆ ਖ਼ਤਰਨਾਕ ਸੜਕ ਹਾਦਸਾ - ਇਕ ਨੌਜਵਾਨ ਦੀ ਮੌਤ
ਰੂਪਨਗਰ: ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉੱਤੇ ਪਿੰਡ ਦੜੋਲੀ ਦੇ ਕੋਲ ਬੀਤੀ ਰਾਤ ਹੋਏ ਦਰਦਨਾਕ ਸੜਕ ਹਾਦਸੇ ਵਿੱਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਇੱਕ ਜੇਰੇ ਇਲਾਜ਼ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ 11 ਵਜੇ ਹੋਏ ਇਸ ਸੜਕ ਹਾਦਸੇ ਦੇ ਅਸਲੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਪਰ ਪੁਲਿਸ ਮੌਕੇ ਤੇ ਪੁੱਜ ਕੇ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਬਲਵੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਤੋਂ ਉਨ੍ਹਾਂ ਨੂੰ ਕਾਲ ਆਈ ਸੀ ਕਿ ਹਾਦਸੇ ਵਿੱਚ ਇਕ ਦੀ ਮੌਤ ਹੋ ਗਈ ਹੈ। ਜਦਕਿ ਇਕ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।ਫਿਲਹਾਲ ਮ੍ਰਿਤਕ ਰਾਹੁਲ ਕੁਮਾਰ ਜਿਸਦੀ ਉਮਰ ਕਰੀਬ 24 ਸਾਲ ਸੀ। ਉਸਨੂੰ ਪੋਸਟਮਾਟਮ ਲਈ ਭੇਜ ਦਿੱਤਾ ਹੈ। ਉਸਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਹਾਦਸੇ ਵਿੱਚ ਜਖਮੀ ਰਾਜਿੰਦਰ ਕੁਮਾਰ ਉਫ਼ ਮੋਨੂੰ ਅਤੇ ਮ੍ਰਿਤਕ ਰਾਹੁਲ ਕੁਮਾਰ ਦੋਵੇਂ ਇਕ ਹੀ ਪਿੰਡ ਦੜੋਲੀ ਦੇ ਹੀ ਵਾਸੀ ਸਨ।