ਹੁਸ਼ਿਆਰਪੁਰ ਦੇ ਚੱਬੇਵਾਲ ’ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ - ਅਚਾਨਕ ਅੱਗ ਲੱਗ ਗਈ
ਹਲਕਾ ਚੱਬੇਵਾਲ ਦੇ ਵਿੱਚ ਸਵੇਰੇ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ। ਅੱਗ ਇਨ੍ਹੀ ਜਿਆਦਾ ਭਿਆਨਕ ਸੀ ਕਿ ਸਾਰੀਆਂ ਝੂੱਗੀਆਂ ਸੜ ਕੇ ਸੁਆਹ ਹੋ ਗਈਆਂ। ਦੱਸ ਦਈਏ ਕਿ ਸਥਾਨਕ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਝੁੱਗੀਆਂ ਘਾਹ ਫੂਸ ਨਾ ਬਣਨ ਕਾਰਨ ਅੱਗ ਸਾਰੀਆਂ ਝੁੱਗੀਆਂ ਵਿੱਚ ਇੰਨੀ ਜਲਦੀ ਨਾਲ ਫੈਲੀ ਕਿ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਝੁੱਗੀਆਂ ਨੂੰ ਅੱਗ ਝੁੱਗੀਆਂ ਵਿੱਚ ਬਣੇ ਚੁੱਲ੍ਹੇ ਤੋਂ ਫੈਲੀ ਇਸੇ ਦੌਰਾਨ ਨੇੜੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਆ ਕੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਝੁੱਗੀਆਂ ਦੇ ਨੇੜੇ ਹੀ ਪੁਲਿਸ ਸਟੇਸ਼ਨ ਹੋਣ ਕਾਰਨ ਥਾਣਾ ਚੱਬੇਵਾਲ ਦੇ ਐਸਐਚਓ ਵੀ ਮੌਕੇ ’ਤੇ ਪਹੁੰਚੇ। ਗਣੀਮਤ ਇਹ ਰਹੀ ਕਿ ਇਸ ਹਾਦਸੇ ਚ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।