ਜੰਗਲਾਤ ਵਿਭਾਗ ਵੱਲੋਂ ਲਗਾਏ ਕਈ ਏਕੜ ਜ਼ਖੀਰੇ ਨੂੰ ਲੱਗੀ ਭਿਆਨਕ ਅੱਗ - ਲੱਗੀ ਭਿਆਨਕ ਅੱਗ
ਕਸਬਾ ਫਿਲੌਰ ਵਿਖੇ ਜੰਗਲਾਤ ਵਿਭਾਗ ਵੱਲੋਂ ਲਗਾਏ ਗਏ ਕਈ ਏਕੜ ਜ਼ਖੀਰੇ ਨੂੰ ਭਿਆਨਕ ਅੱਗ ਲੱਗ ਗਈ। ਤੇਜ਼ ਹਵਾਵਾਂ ਚੱਲਣ ਕਾਰਨ ਅੱਗ ਹੋਰ ਵੀ ਜਿਆਦਾ ਫੈਲ ਗਈ। ਭਿਆਨਕ ਅੱਗ ਹੋਣ ਕਾਰਨ ਉੱਥੇ ਰਹਿਣ ਵਾਲੇ ਲੋਕਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਘਟਨਾ ਸਥਾਨ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਕਾਫੀ ਮਸ਼ੱਕਤ ਤੋਂ ਬਾਅਦ ਭਿਆਨਕ ਅੱਗ ’ਤੇ ਕਾਬੂ ਪਾਇਆ। ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਜੰਗਲ ’ਚ ਕਈ ਜਗਲੀ ਜਾਨਵਰ ਵੀ ਰਹਿੰਦੇ ਹਨ ਜਿਨ੍ਹਾਂ ਬਾਰੇ ਅੱਗ ਬੁੱਝਣ ਬਾਅਦ ਹੀ ਪਤਾ ਲੱਗੇਗਾ। ਨਾਲ ਹੀ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਤੇ ਇਲਜ਼ਾਮ ਲਗਾਇਆ ਕਿ ਉਹ ਕਾਫੀ ਦੇਰੀ ਨਾਲ ਇੱਥੇ ਪਹੁੰਚੇ ਸੀ ਜਿਸ ਕਾਰਨ ਅੱਗ ਕਾਫੀ ਦੂਰ ਤੱਕ ਫੈਲ ਚੁੱਕੀ ਸੀ।