25 ਏਕੜ ਨਾੜ ਨੂੰ ਲੱਗੀ ਭਿਆਨਕ ਅੱਗ - ਸੁਆਹ ਹੋ ਗਈ
ਪਿੰਡ ਬਹਿ ਗੁੱਜਰਾਂ ਵਿਖੇ 25 ਏਕੜ ਨਾੜ ਨੂੰ ਅੱਗ ਲੱਗ ਗਈ। ਅੱਗ ਇਨ੍ਹੀ ਜਿਆਦਾ ਭਿਆਨਕ ਸੀ ਕਿ 10 ਏਕੜ ਨਾੜ ਮੌਕੇ ’ਤੇ ਹੀ ਸੁਆਹ ਹੋ ਗਈ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਭਿਆਨਕ ਅੱਗ ਤੇ ਕਾਬੂ ਪਾਇਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸਰਪੰਚ ਜਗਦੀਪ ਸਿੰਘ ਆਪਣੇ ਖੇਤਾਂ ਚ ਤੂੜੀ ਬਣਾਉਣ ਦਾ ਕੰਮ ਕਰ ਰਿਹਾ ਸੀ ਇਸ ਮੌਕੇ ਤੂੜੀ ਬਣਾਉਣ ਵਾਲੀ ਮਸ਼ੀਨ ਚ ਚਿੰਗਾਰੀ ਦੇ ਨਾਲ ਨਾੜ ਨੂੰ ਅੱਗ ਲੱਗ ਗਈ। ਜਿਸ ਤੇ ਕਾਫੀ ਮਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ।